ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਪਲ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਭਾਰਤ ਤੋਂ ਅਮਰੀਕਾ ਵਿੱਚ ਉਤਪਾਦਨ ਨੂੰ ਤਬਦੀਲ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਉਸਦੀ ਸਰਕਾਰ ਕੰਪਨੀ ਦੇ ਉਤਪਾਦਾਂ ‘ਤੇ “ਘੱਟੋ-ਘੱਟ 25%” ਟੈਰਿਫ ਲਗਾਏਗੀ। ਟਰੰਪ ਨੇ ਕਿਹਾ, “ਮੈਂ ਕਾਫੀ ਸਮਾਂ ਪਹਿਲਾਂ ਟਿਮ ਕੁੱਕ ਨੂੰ ਸੂਚਿਤ ਕਰ ਚੁੱਕਾ ਹਾਂ ਕਿ ਮੈਂ ਉਮੀਦ ਕਰਦਾ ਹਾਂ ਕਿ ਉਨ੍ਹਾਂ ਦੇ ਆਈਫੋਨ, ਜੋ ਅਮਰੀਕਾ ਵਿੱਚ ਵੇਚੇ ਜਾਣਗੇ, ਅਮਰੀਕਾ ਵਿੱਚ ਬਣਾਏ ਜਾਣਗੇ, ਭਾਰਤ ਜਾਂ ਹੋਰ ਕਿਤੇ ਨਹੀਂ,”।
ਅਮਰੀਕੀ ਬਾਜ਼ਾਰ ਵਿੱਚ ਵਿਕਣ ਵਾਲੇ 50 ਫੀਸਦੀ ਆਈਫੋਨ ਭਾਰਤ ’ਚ ਬਣ ਰਹੇ ਹਨ। ਕੁਕ ਨੇ ਕਿਹਾ ਕਿ ਭਾਰਤ ਅਪ੍ਰੈਲ-ਜੂਨ ਤਿਮਾਹੀ ਵਿੱਚ ਅਮਰੀਕਾ ਵਿਚ ਵਿਕਣ ਵਾਲੇ ਆਈਫੋਨਜ਼ ਦਾ ਕੰਟਰੀ ਆਫ ਓਰੀਜਨ ਬਣ ਜਾਵੇਗਾ।। ਉਨ੍ਹਾਂ ਦੱਸਿਆ ਕਿ ਏਅਰਪਾਡਸ, ਐਪਲ ਵਾਚ ਵਰਗੇ ਹੋਰ ਪ੍ਰੋਡਕਟਸ ਵੀ ਜ਼ਿਆਦਾਤਰ ਵੀਅਤਨਾਮ ਵਿਚ ਬਣਾਏ ਜਾ ਰਹੇ ਹਨ। ਐਪਲ ਚੀਨ ’ਤੇ ਆਪਣੀ ਨਿਰਭਰਤਾ ਘੱਟ ਕਰਨਾ ਚਾਹੁੰਦਾ ਹੈ।
ਪਿਛਲੇ ਹਫ਼ਤੇ ਟਰੰਪ ਨੇ ਟਿਮ ਕੁੱਕ ਨੂੰ ਕਿਹਾ ਸੀ ਕਿ ਭਾਰਤ ’ਚ ਫੈਕਟਰੀਆਂ ਲਾਉਣ ਦੀ ਕੋਈ ਲੋੜ ਨਹੀਂ। ਭਾਰਤ ਆਪਣਾ ਧਿਆਨ ਆਪ ਰੱਖ ਸਕਦਾ ਹੈ।