ਭਾਰਤ ਨੇ ਕਿਹਾ ਕਿ ਪਾਕਿਸਤਾਨ ਨੂੰ ਪਿਛਲੇ 35 ਸਾਲਾਂ ਵਿੱਚੋਂ 28 ਵਿੱਚ IMF ਤੋਂ ਬੇਲਆਊਟ ਪੈਕੇਜ ਮਿਲੇ ਹਨ ਅਤੇ ਨੋਟ ਕੀਤਾ ਹੈ, “ਪਿਛਲੇ ਪੰਜ ਸਾਲਾਂ ਵਿੱਚ 4 ਵਾਰ ਪਾਕਿਸਤਾਨ IMF ਤੋਂ ਕਰਜ਼ ਲੈਣ ਲਈ ਗੁਹਾਰ ਲਾਗਾ ਚੁੱਕਾ ਸੀ। ਭਾਰਤ ਪਾਕਿਸਤਾਨ ਲਈ ਬੇਲਆਊਟ ਪੈਕੇਜ ਦਾ ਵਿਰੋਧ ਕਰ ਰਿਹਾ ਸੀ ਅਤੇ ਇਸ ਦੀ ਮਨਜ਼ੂਰੀ ‘ਤੇ ਵੋਟਿੰਗ ਤੋਂ ਦੂਰ ਰਿਹਾ ਸੀ। ਭਾਰਤ ਨੇ ਕਿਹਾ ਕਿ ਜੇਕਰ ਪਿਛਲੇ ਪ੍ਰੋਗਰਾਮਾਂ ਨੇ “ਸਾਊਂਡ ਮੈਕਰੋ-ਆਰਥਿਕ ਨੀਤੀ ਮਾਹੌਲ” ਵਿਕਸਿਤ ਕੀਤਾ ਹੁੰਦਾ, ਤਾਂ ਪਾਕਿਸਤਾਨ ਨੂੰ ਬੇਲਆਊਟ ਪੈਕੇਜ ਦੀ ਲੋੜ ਨਹੀਂ ਹੁੰਦੀ।
ਅੱਜ ਰਾਤ 10 ਮਈ ਨੂੰ ਪਾਕਿਸਤਾਨ ਨੇ ਭਾਰਤ ਦੇ ਕਈ ਟਿਕਾਣਿਆਂ ਤੇ ਬੈਲਿਸਟਿਕ ਮਿਸਾਈਲਾਂ ਨਾਲ ਹਮਲਾ ਕੀਤਾ ਪਰ ਭਾਰਤ ਨੇ ਇਸ ਹਮਲੇ ਨੂੰ ਨਕਾਮ ਕਰ ਦਿੱਤਾ। ਪਾਕਿਸਤਾਨ ਨੇ ਭਾਰਤ ਦੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਬਠਿੰਡਾ ਤੇ ਜਲੰਧਰ ਤੇ ਡ੍ਰੋਨ ਤੇ ਮਿਸਾਈਲਾਂ ਨਾਲ ਹਮਲਾ ਕੀਤਾ ਪਰ ਭਾਰਤ ਦੇ ਏਅਰ ਡਿਫੈਂਸ ਸਿਸਟਮ ਐਸ-400 ਨੇ ਇਸ ਹਮਲੇ ਨੂੰ ਨਕਾਮ ਕਰ ਦਿੱਤਾ।
ਪਾਕਿਸਤਾਨ ਨੇ ਭਾਰਤ ਉੱਤੇ ਕੀਤੇ ਗਏ ਇਸ ਹਮਲੇ ਵਿੱਚ ਫਤਿਹ ਨਾਂ ਦੀ ਬੈਲਿਸਟਿਕ ਮਿਸਾਈਲ ਦੀ ਵਰਤੋਂ ਕੀਤੀ ਜਿਸ ਨੂੰ ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਇੰਟਰਸੈਪਟ ਕਰਕੇ ਹਵਾ ਵਿੱਚ ਹੀ ਮਾਰ ਗਿਰਾਇਆ। ਪਰ ਪੰਜਾਬ ਦੇ ਤੇ ਜੈਸਲਮੈਰ ਵਿੱਚ ਇੱਕ ਦੋ ਥਾਂ ਤੇ ਡਰੋਨ ਡਿੱਗਿਆ ਹੈ ਜਿਸ ਨਾਲ ਮਾਲੀ ਨੁਕਸਾਨ ਹੋਇਆ ਹੈ ਤੇ ਤਿੰਨ ਵਿਅਕਤੀ ਜਖ਼ਮੀ ਹੋਏ ਹਨ।
ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ। ਜੰਮੂ-ਕਸ਼ਮੀਰ ਵਿੱਚ ਵੀ ਪਾਕਿਸਤਾਨ ਲਗਾਤਾਰ ਭਾਰੀ ਗੋਲਾਬਾਰੀ ਕਰ ਰਿਹਾ ਹੈ। ਕਸ਼ਮੀਰ ਦੇ ਵਿੱਚ ਘਰਾਂ ਨੂੰ ਨੁਕਸਾਨ ਪੁਹੰਚਿਆ ਹੈ ਤੇ ਇੱਕ ਵਿਅਕਤੀ ਦੀ ਮੌਤੀ ਦੀ ਪੁਸ਼ਟੀ ਕੀਤੀ ਗਈ ਹੈ। ਇਸ ਹਮਲੇ ਵਿੱਚ ਫੌਜ਼ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਹੈ।
ਭਾਰਤ ਨੇ ਪਾਕਿਸਤਾਨ ਦੇ ਖਿਲਾਫ਼ ਜਵਾਬੀ ਕਾਰਵਾਈ ਕਰਦਿਆਂ ਉਸਦੇ ਤਿੰਨ ਏਅਰਬੇਸ ਨੂੰ ਉਡਾ ਦਿੱਤਾ ਹੈ ਇਹ ਏਅਰਬੇਸ ਰਾਵਲਪਿੰਡੀ, ਇਸਲਾਮਾਬਾਦ ਤੇ ਲਾਹੌਰ ਵਿੱਚ ਦੱਸੇ ਜਾ ਰਹੇ ਹਨ। ਇਸ ਦੀ ਪੁਸ਼ਟੀ ਪਾਕਿਸਤਾਨ ਦੇ ਫੌਜ ਦੇ ਬੁਲਾਰੇ ਨੇ ਕੀਤੀ। ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨ ਨੂੰ ਬਹੁਤ ਜਿਆਦਾ ਨੁਕਸਾਨ ਦਾ ਸਹਾਮਣਾ ਕਰਨਾ ਪੈ ਰਿਹਾ ਹੈ।
ਪਾਕਿਸਤਾਨ ਅੰਤਰਾਸ਼ਟਰੀ ਪੱਧਰ ਤੇ ਇੱਕਲਾਪਨ ਮਹਿਸੂਸ ਕਰ ਰਿਹਾ ਹੈ ਕਿਉਂਕਿ ਮੁਸਲਿਮ ਦੇਸ਼ਾਂ ਦੀ ਮਦਦ ਪਾਕਿਸਤਾਨ ਨੂੰ ਕੋਈ ਜ਼ਿਆਦਾ ਨਹੀਂ ਹੈ। ਤੁਰਕੀ ਤੇ ਚੀਨ ਪਾਕਿਸਤਾਨ ਦੀ ਮਦਦ ਕਰ ਰਹੇ ਹਨ ਪਰ ਮੁਸਲਿਮ ਦੇਸ਼ ਗਰੁੱਪ ਇਸ ਮਸਲੇ ਨੂੰ ਲੈ ਕਿ ਚੁੱਪ ਹਨ। ਇਰਾਨ ਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਭਾਰਤ ਦੇ ਵਿਦੇਸ਼ ਮੰਤਰੀ ਐਸ.ਜੇ ਸੰਕਰ ਨੂੰ ਪਿਛਲੇ ਦਿਨੀਂ ਮਿਲੇ ਸਨ ਤੇ ਉਹਨਾਂ ਨੇ ਤਣਾਅ ਨੂੰ ਘੱਟ ਕਰਨ ਦੀ ਅਪੀਲ ਕੀਤੀ ਸੀ ਪਰ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੂੰ ਸਪੱਸ਼ਟ ਰੂਪ ਵਿੱਚ ਕਹਿ ਦਿੱਤਾ ਸੀ ਕਿ ਭਾਰਤ ਹੁਣ ਡਿਪਲੋਮੈਸੀ ਤਹਿਤ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਕਰੇਗਾ।
ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅੱਤਵਾਦ ਨੂੰ ਲੈ ਕਿ ਅੰਤਰਰਾਸ਼ਟਰੀ ਪੱਧਰ ਤੇ ਯੂ.ਐਨ ਨਾਲ ਅੱਤਵਾਦ ਨੂੰ ਲੈ ਕਿ ਗੱਲਬਾਤ ਕਰ ਚੁੱਕਾ ਹੈ ਤੇ ਪਾਕਿਸਤਾਨ ਨੇ ਅੱਤਵਾਦ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਇਸਦੇ ਬਾਵਜੂਦ ਉਹ ਭਾਰਤ ਤੇ ਲਗਾਤਾਰ ਅੱਤਵਾਦੀ ਹਮਲੇ ਕਰਦਾ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਭਾਰਤ ਹੁਣ ਮੂੰਹ-ਤੋੜ ਜਾਵਬ ਆਪਣੀ ਭਾਸ਼ਾ ਦੇ ਵਿੱਚ ਹੀ ਦੇਵੇਗਾ।
ਪਾਕਿਸਤਾਨ ਮੁੰਬਈ ਹਮਲੇ, ਊਰੀ, ਪੁਲਵਾਮਾ ਤੇ ਪਹਿਲਗਾਮ ਵਰਗੇ ਹਮਲੇ ਲਗਾਤਾਰ ਕਰ ਰਿਹਾ ਹੈ। ਭਾਰਤ ਨੇ ਅੰਤਰਰਾਸ਼ਟਰੀ ਪੱਧਰ ਤੇ ਇਹਨਾਂ ਹਮਲਿਆ ਨੂੰ ਲੈ ਕਿ ਲਗਾਤਾਰ ਗੱਲਬਾਤ ਕੀਤੀ ਹੈ ਜਿਸਦਾ ਕੋਈ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ ਤੇ ਭਾਰਤ ਹੁਣ ਪਾਕਿਸਤਾਨ ਤੇ ਸਿੱਧੀ ਕਾਰਵਾਈ ਕਰੇਗਾ।
ਭਾਰਤ ਦੇ ਅਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਨੇ ਵੀ ਭਾਰਤ ਦੇ ਖਿਲਫ਼ ਅਪਰੇਸ਼ਨ ਬੁਨਿਆਨ-ਏ-ਮਰਸੂਸ ਸ਼ੁਰੂ ਕੀਤਾ ਹੈ। ਇਸ ਤਹਿਤ ਉਹ ਭਾਰਤ ਵਿਰੁੱਧ ਹਮਲੇ ਹੋਰ ਤੇਜ਼ ਕਰ ਸਕਦਾ ਹੈ।