Main News News

ਇੰਗਲੈਂਡ ਦੀਆਂ 9 ਯੂਨੀਵਰਸਿਟੀਆਂ ਭਾਰਤ ਵਿਚ ਖੋਲ੍ਹਣਗੀਆਂ ਕੈਂਪਸ

ਕੀਅਰ ਸਾਟਰਮਰ ਤੇ ਨਰਿੰਦਰ ਮੋਦੀ

ਇੰਗਲੈਂਡ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਅਤੇ ਪੀਐਮ ਨਰਿੰਦਰ ਮੋਦੀ ਦੀ ਬੈਠਕ ਦੌਰਾਨ ਵਪਾਰਕ ਸਮਝੌਤਾ
ਮੁੰਬਈ/ਬਿਊਰੋ ਨਿਊਜ਼    
ਬਿ੍ਰਟੇਨ ਦੀਆਂ 9 ਯੂਨੀਵਰਸਿਟੀਆਂ ਭਾਰਤ ਵਿਚ ਕੈਂਪਸ ਖੋਲ੍ਹਣਗੀਆਂ। ਇੰਗਲੈਂਡ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਮੁੰਬਈ ਵਿਚ ਇਹ ਐਲਾਨ ਕੀਤਾ ਹੈ।

ਸਟਾਰਮਰ ਅਤੇ ਪੀਐਮ ਮੋਦੀ ਨੇ ਅੱਜ ਵੀਰਵਾਰ ਸਵੇਰੇ ਗੱਲਬਾਤ ਦੌਰਾਨ ਵਪਾਰਕ ਸਮਝੌਤੇ ’ਤੇ ਦਸਤਖਤ ਕੀਤੇ। ਇਸ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਹੈ ਕਿ ਇਸ ਸਮਝੌਤੇ ਨਾਲ ਦੋਵੇਂ ਦੇਸ਼ਾਂ ਵਿਚਾਲੇ ਦਰਾਮਦ ਆਸਾਨ ਹੋਵੇਗੀ।

ਉਨ੍ਹਾਂ ਕਿਹਾ ਕਿ ਇਸ ਨਾਲ ਕਾਰੋਬਾਰ ਵਧੇਗਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਨਰਿੰਦਰ ਮੋਦੀ ਨੇ ਸਟਾਰਮਰ ਨਾਲ ਦੁਵੱਲੀ ਗੱਲਬਾਤ ਦੌਰਾਨ ਵਪਾਰਕ, ਸੁਰੱਖਿਆ, ਤਕਨੀਕ ਅਤੇ ਸਿੱਖਿਆ ਵਰਗੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਹੈ।

ਦੋਵੇਂ ਆਗੂਆਂ ਨੇ ‘ਵਿਜ਼ਨ 2030’ ਦੇ ਤਹਿਤ ਭਾਰਤ-ਬਿ੍ਰਟੇਨ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ। ਇਸੇ ਦੌਰਾਨ ਕੀਅਰ ਸਟਾਰਮਰ ਨੇ ਕਿਹਾ ਕਿ ਪੀਐਮ ਮੋਦੀ ਦੀ ਜੁਲਾਈ ਮਹੀਨੇ ਦੌਰਾਨ ਬ੍ਰਿਟੇਨ ਵਿਚ ਮੇਜ਼ਬਾਨੀ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਸੀ ਅਤੇ ਮੈਂ ਕੁਝ ਮਹੀਨਿਆਂ ਬਾਅਦ ਹੀ ਇਹ ਵਾਪਸੀ ਯਾਤਰਾ ਕਰਕੇ ਬਹੁਤ ਖੁਸ਼ ਹਾਂ।

ਕੀਅਰ ਸਟਾਰਮਰ ਦੇ ਦੋ ਦਿਨਾਂ ਭਾਰਤ ਦੌਰੇ ਦਾ ਅੱਜ ਆਖਰੀ ਦਿਨ ਸੀ। ਧਿਆਨ ਰਹੇ ਕਿ ਲੰਘੇ ਕੱਲ੍ਹ ਸਟਾਰਮਰ ਨੇ ਮੁੰਬਈ ਵਿਚ ਇਕ ਸਮਾਗਮ ਵਿਚ ਹਿੱਸਾ ਵੀ ਲਿਆ ਸੀ ਅਤੇ ਉਨ੍ਹਾਂ  ਨੇ ਫਿਲਮ ਅਦਾਕਾਰਾ ਰਾਣੀ ਮੁਖਰਜੀ ਨਾਲ ਵੀ ਮੁਲਾਕਾਤ ਕੀਤੀ ਸੀ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm