Main News News

ਕੰਚਨਪ੍ਰੀਤ ਅਤੇ ਅੰਮ੍ਰਿਤਪਾਲ ਦੇ ਰਿਸ਼ਤੇ ਦਾ ਰਹੱਸ, ਪੁਲਿਸ ਦੇ ਕੀ ਹਨ ਇਲਜ਼ਾਮ

ਅੰਮ੍ਰਿਤਪਾਲ ਸਿੰਘ ਬਾਠ

ਕੰਚਨ ਪ੍ਰੀਤ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਅਦਾਲਤ ਵਿੱਚ ਕਰਾਰਾ ਝਟਕਾ ਲੱਗਿਆ ਹੈ। ਉਸ ਖਿਲਾਫ਼ ਪਾਏ ਗਏ ਕੇਸ ਨੂੰ ਰੱਦ ਕਰ ਦਿੱਤਾ ਗਿਆ।
ਵੈਸੇ ਤਾਂ ਜਦੋਂ ਤੋਂ ਤਰਨ ਤਾਰਨ ਜ਼ਿਮਨੀ ਚੋਣ ਲਈ ਅਕਾਲੀ ਦਲ ਨੇ ਸੇਵਾਮੁਕਤ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ, ਉਦੋਂ ਤੋਂ ਹੀ ਉਨ੍ਹਾਂ ਦੀ ਬੇਟੀ ਕੰਚਨਪ੍ਰੀਤ ਕੌਰ ਦੀ ਸਭ ਤੋਂ ਵਧ ਚਰਚਾ ਸੀ।
ਅਕਾਲੀ ਦਲ ਉਸ ਨੂੰ 1984 ਵਿੱਚ ਆਪਰੇਸ਼ਨ ਬਲੂ ਸਟਾਰ ਦੌਰਾਨ ਭਾਰਤੀ ਫੌਜ ਵਿੱਚੋਂ ਬਗਾਵਤ ਕਰਨ ਵਾਲੇ ਧਰਮੀ ਫੌਜੀ ਜਸਵੰਤ ਸਿੰਘ ਦੀ ਧੀ ਵਜੋਂ ਪ੍ਰਚਾਰ ਰਹੀ ਸੀ, ਪਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਉਨ੍ਹਾਂ ਨੂੰ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੀ ਪਤਨੀ ਕਰਾਰ ਦੇ ਰਹੀ ਸੀ। ਜਿਹੜਾ ਕੈਨੇਡਾ ਬੈਠਾ ਕਥਿਤ ਤੌਰ ਉੱਤੇ ਲੋਕਾਂ ਨੂੰ ਫੋਨ ਉੱਤੇ ਧਮਕਾ ਕੇ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਪੁਆ ਰਿਹਾ ਸੀ।

ਅੰਮ੍ਰਿਤਪਾਲ ਬਾਠ ਦੀ ਮਾਂ ਦੀ ਸੰਧੂ ਨੂੰ ਚੁਣੌਤੀ
ਇਹ ਗੱਲ ਵੱਖਰੀ ਹੈ ਕਿ ਕਿਸੇ ਸਮੇਂ ਉਹ ਮੌਜੂਦਾ ਆਪ ਵਿਧਾਇਕ ਅਤੇ ਸਾਬਕਾ ਅਕਾਲੀ ਹਰਮੀਤ ਸੰਧੂ ਦੀ ਜੁੰਡੀ ਦਾ ਯਾਰ ਹੁੰਦਾ ਸੀ। ਪਿਛਲੇ ਦਿਨੀ ਕੰਚਨਪ੍ਰੀਤ ਕੀ ਅਦਾਲਤੀ ਪੇਸ਼ੀ ਦੌਰਾਨ ਅੰਮ੍ਰਿਤਪਾਲ ਸਿੰਘ ਬਾਠ ਦੀ ਮਾਂ ਨੇ ਮੀਡੀਆ ਰਾਹੀਂ ਹਰਮੀਤ ਸੰਧੂ ਨੂੰ ਸਵਾਲ ਕੀਤਾ ਕਿ ਜਦੋਂ ਉਹ ਆਪ ਬਾਠ ਨਾਲ ਗੱਡੀ ਵਿੱਚ ਬੈਠ ਕੇ ਵੋਟਾਂ ਮੰਗਦਾ ਸੀ, ਉਦੋਂ ਉਹ ਕੀ ਸੀ, ਗੈਂਗਸਟਰ ਜਾਂ ਕੁਝ ਹੋਰ।
ਬਾਠ ਦੀ ਮਾਂ ਨੇ ਹਰਮੀਤ ਸੰਧੂ ਨੂੰ ਗੁਰਦੁਆਰੇ ਆ ਕੇ ਸਹੁੰ ਚੁੱਕਣ ਦੀ ਵੀ ਚੁਣੌਤੀ ਅਤੇ ਦਾਅਵਾ ਕੀਤਾ ਕਿ ਉਹ ਸਾਬਿਤ ਕਰੇ ਕਿ ਬਾਠ ਨੇ ਕਦੇ ਕਿਸੇ ਤੋਂ ਫੋਨ ਉੱਤੇ ਫਿਰੌਤੀ ਮੰਗੀ ਹੋਵੇ।
ਵੈਸੇ ਕੁਝ ਦਿਨ ਪਹਿਲਾਂ ਕੰਚਨਪ੍ਰੀਤ ਨੇ ਵੀ ਕਿਹਾ ਸੀ ਕਿ ਹਰਮੀਤ ਸੰਧੂ ਨੇ ਹੀ ਬਾਠ ਨੂੰ ਮੁਲਕ ਛੱਡਣ ਲਈ ਮਜ਼ਬੂਰ ਕੀਤਾ ਕੀਤਾ ਸੀ।
ਖੈਰ ਇੱਥੇ ਸਵਾਲ ਇੱਕ ਹੋਰ ਵੀ ਉੱਠਦਾ ਹੈ ਕਿ ਕੰਚਨਪ੍ਰੀਤ ਨੇ ਅੰਮ੍ਰਿਤਪਾਲ ਬਾਠ ਨਾਲ ਆਪਣੇ ਰਿਸ਼ਤੇ ਦੀ ਗੱਲ ਨੂੰ ਚੋਣ ਕਮਿਸ਼ਨ ਨੂੰ ਸੌਂਪੇ ਹਲਫੀਆ ਬਿਆਨ ਵਿੱਚੋਂ ਕਿਉਂ ਛੁਪਾਇਆ।
ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਕਮਲਦੀਪ ਸਿੰਘ ਬਰਾਰ ਆਪਣੀ ਰਿਪੋਰਟ ਵਿੱਚ ਲਿਖਦੇ ਹਨ
ਚੋਣ ਮੁਹਿੰਮ ਦੌਰਾਨ ਕੰਚਨਪ੍ਰੀਤ ਉੱਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਉਸਨੇ ਬਾਠ ਨਾਲ ਆਪਣੇ ਵਿਆਹ ਨੂੰ ਛੁਪਾਇਆ ਹੈ। ਬਾਠ ਜੋ ਕਦੇ ਸਥਾਨਕ ਰਾਜਨੀਤੀ ‘ਤੇ ਪ੍ਰਭਾਵ ਰੱਖਦਾ ਸੀ ਅਤੇ ਤਰਨ ਤਾਰਨ ਜ਼ਿਲ੍ਹੇ ਦੀਆਂ ਕਰੀਬ 40 ਪਿੰਡਾਂ ਪੰਚਾਇਤਾਂ ਦੀਆਂ ਚੋਣਾਂ ਵਿੱਚ ਆਪਣੇ ਮਨਪਸੰਦ ਉਮੀਦਵਾਰ ਜਿਤਾਉਣ ਵਿੱਚ ਮਦਦਗਾਰ ਸਾਬਤ ਹੋਇਆ।
ਕੰਚਨਪ੍ਰੀਤ, ਜੋ ਸ਼੍ਰੋਮਣੀ ਅਕਾਲੀ ਦਲ (ਐਸਏਡੀ) ਦੀ ਬੈਕਅਪ ਉਮੀਦਵਾਰ ਸੀ, ਨੇ ਗੈਂਗਸਟਰ ਨਾਲ ਆਪਣੇ ਕਥਿਤ ਸਬੰਧਾਂ ਤੋਂ ਇਨਕਾਰ ਕੀਤਾ ਸੀ ।
ਬਾਠ ਦੇ ਪਰਿਵਾਰ ਨੇ ਵੀ ਸ਼ਨੀਵਾਰ ਤੱਕ ਕਦੇ ਵੀ ਅਧਿਕਾਰਤ ਤੌਰ ‘ਤੇ ਕੰਚਨਪ੍ਰੀਤ ਕੌਰ ਨੂੰ ਆਪਣੀ ਵਹੁਟੀ ਨਹੀਂ ਮੰਨਿਆ ਸੀ। ਸ਼ਨੀਵਾਰ ਨੂੰ ਪਹਿਲੀ ਵਾਰੀ ਉਹ ਅਦਾਲਤ ਦੇ ਬਾਹਰ ਉਸ ਨਾਲ ਇਕਜੁਟਤਾ ਦਿਖਾਉਣ ਲਈ ਸਾਹਮਣੇ ਆਏ।
ਪੁਲਿਸ ਸੂਤਰਾਂ ਮੁਤਾਬਕ, ਕੰਚਨਪ੍ਰੀਤ ਉੱਤੇ ਬਾਠ ਨਾਲ ਮਿਲੀਭੁਗਤ ਕਰਕੇ ਅਪਰਾਧਿਕ ਸਾਜ਼ਿਸ਼ ਰਚਣ ਦੇ ਇਲਜ਼ਾਮ ਹਨ। ਬਾਠ ਖ਼ਿਲਾਫ਼ ਯੂਏਪੀਏ ਸਮੇਤ ਕੁੱਲ 23 ਗੰਭੀਰ ਮਾਮਲੇ ਦਰਜ ਹਨ।
ਜਿੱਥੇ ਬਾਠ ਉੱਤੇ ਵਿਰੋਧੀਆਂ ਅਤੇ ਵੋਟਰਾਂ ਨੂੰ ਵੀਡੀਓ ਧਮਕੀਆਂ ਦੇਣ ਦੇ ਇਲਜ਼ਾਮ ਹਨ, ਉੱਥੇ ਕੰਚਨਪ੍ਰੀਤ ਉੱਤੇ ਉਸਨੂੰ ਦੇਸ਼ ਤੋਂ ਭਜਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ। ਪੁਲਿਸ ਮੁਤਾਬਕ, ਉਸ ਨੇ “ਹਰਪ੍ਰੀਤ ਸਿੰਘ” ਨਾਂ ਦੀ ਨਕਲੀ ਪਛਾਣ ਦੀ ਵਰਤੋਂ ਕਰਕੇ ਗੈਂਗਸਟਰ ਲਈ ਪਾਸਪੋਰਟ ਅਤੇ ਰਿਹਾਇਸ਼ੀ ਦਸਤਾਵੇਜ਼ ਤਿਆਰ ਕਰਵਾਏ, ਅਤੇ ਇਹੀ ਨਕਲੀ ਪਛਾਣ ਆਪਣੇ ਪੁੱਤਰ ਦੇ ਯੂਏਈ ਪਾਸਪੋਰਟ ਅਤੇ ਜਨਮ ਰਿਕਾਰਡਾਂ ਵਿੱਚ ਵੀ ਵਰਤੀ ਗਈ।
ਕਮਲਦੀਪ ਬਰਾੜ ਰਿਪੋਰਟ ਵਿੱਚ ਲਿਖਦੇ ਹਨ ਕਿ ਕਾਗਜ਼ਾਂ ਮੁਤਾਬਕ ਕੰਚਨਪ੍ਰੀਤ ਕੌਰ ਦਾ ਗੁੜਗਾੳਂ ਦੇ ਹਰਪ੍ਰੀਤ ਨਾਲ ਵਿਆਹ 25 ਅਗਸਤ 2019 ‘ਚ ਹੋਇਆ ਸੀ। ਇਹ ਵਿਆਹ ਝਬਾਲ ਦੇ ਗੁਰਦੁਆਰੇ ‘ਚ ਹੋਇਆ।
ਇਹ ਹਰਪ੍ਰੀਤ ਕੋਈ ਹੋਰ ਨਹੀਂ ਅਮ੍ਰਿਤਪਾਲ ਸਿੰਘ ਬਾਠ ਹੀ ਸੀ। ਪੁਲਿਸ ਮੁਤਾਬਕ ਹਰਿਆਣਾ ਸਿੱਖਿਆ ਬੋਰਡ ਨੇ ਬਾਠ ਦਾ ਉਹ ਮੈਟ੍ਰਿਕ ਸਰਟੀਫਿਕੇਟ ਝੂਠਾ ਕਰਾਰ ਦਿੱਤਾ ਹੈ ਜੋ ਹਰਪ੍ਰੀਤ ਦੇ ਨਾਮ ‘ਤੇ ਪਾਸਪੋਰਟ ਬਣਾਉਣ ਲਈ ਵਰਤਿਆ ਗਿਆ । ਇਸੇ ਤਰਾਂ ਪਾਸਪੋਰਟ ਬਣਾਉਣ ਲਈ ਵਰਤਿਆ ਗਿਆ ਰਿਹਾਇਸ਼ੀ ਪਤਾ ਵੀ ਕਥਿਤ ਤੌਰ ‘ਤੇ ਜਾਅਲੀ ਸੀ।
ਪਰ ਬਾਠ ਕੋਈ ਪਹਿਲਾ ਕਥਿਤ ਗੈਂਗਸਟਰ ਨਹੀ ਜੋ ਜਾਅਲੀ ਪਾਸਪੋਰਟ ਬਣਾ ਕੇ ਬਾਹਰ ਗਿਆ । ਰਿੰਦਾ, ਲੰਡਾ ਤੇ ਗੋਲਡੀ ਬਰਾੜ ਵੀ ਇਸੇ ਤਰਾਂ ਗਲਤ ਕਾਗਜਾਂ ਦੇ ਅਧਾਰ ‘ਤੇ ਸਰਕਾਰੀ ਪਰ ਜਾਅਲੀ ਪਾਸਪੋਰਟ ਬਣਾ ਕੇ ਬਾਹਰ ਗਏ ਨੇ। ਇਹ ਨਾਕਾਮੀ ਪੁਲਿਸ ਪ੍ਰਸ਼ਾਸ਼ਨ ਤੇ ਸਰਕਾਰਾਂ ਦੀ ਹੈ।

ਕੰਚਨਪ੍ਰੀਤ ਨੇ ਕਿਉਂ ਲੁਕੋਈ ਜਾਣਕਾਰੀ
ਇਹ ਗੱਲ ਹਾਲੇ ਵੀ ਰਹੱਸ ਹੈ ਕਿ ਕੰਚਪ੍ਰੀਤ ਨੇ ਇਹ ਜਾਣਕਾਰੀ ਇਲੈਕਸ਼ਨ ਐਫੀਡੇਵਿਟ ‘ਚ ਕਿਉਂ ਲਕੋਈ। ਕੰਚਨਪ੍ਰੀਤ ਤੇ ਅਮ੍ਰਿਤਪਾਲ ਬਾਠ ਦਾ ਇਕ ਬੇਟਾ ਵੀ ਹੈ । ਪਰ ਐਫੀਡਿਵਟ ਚੋਂ ਇਹ ਦੋਵੇਂ ਜਾਣਕਾਰੀਆਂ ਗਾਇਬ ਸਨ। ਕੰਚਨਪ੍ਰੀਤ ਦਾ ਨੇਪਾਲ ਰਾਹੀਂ ਆਉਣ ਦਾ ਕੀ ਕਾਰਨ ਸੀ। ਇਹ ਵੀ ਸਾਫ ਨਹੀਂ।
ਸੋਨੂੰ ਚੀਮੇ ਦੇ ਕਤਲ ਤੋਂ ਬਾਅਦ ਬਾਠ ਨੇ ਜ਼ਿੰਮੇਵਾਰੀ ਲਈ ਤੇ ਉਸ ਨੂੰ ਇਸ ਕਤਲ ਤੋਂ ਬਾਅਦ ਬਾਠ ਨੂੰ ਹਮਦਰਦੀ ਵੀ ਮਿਲੀ। ਇਸ ਬਾਰੇ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ।
ਇਸ ਤਰਾਂ ਨਹੀਂ ਸੀ ਕਿ ਜੇ ਇਹ ਪਤਾ ਲੱਗ ਜਾਂਦਾ ਕਿ ਅੰਮ੍ਰਿਤਪਾਲ ਬਾਠ ਕੰਚਨਪ੍ਰੀਤ ਦਾ ਪਤੀ ਹੈ ਤਾਂ ਵੋਟਾਂ ਕੋਈ ਘੱਟ ਪੈਂਦੀਆਂ। ਕਿਉਂ ਕਿ ਜੋ ਸੁਖਜਿੰਦਰ ਕੌਰ ਰੰਧਾਵਾ ਨੂੰ ਵੋਟ ਪਈ ਹੈ, ਉਸ ਦਾ ਇਕ ਵੱਡਾ ਹਿੱਸਾ ਬਾਠ ਦੇ ਮੂੰਹ ਨੂੰ ਪਿਆ ਹੈ।
ਇਸ ਤਰਾਂ ਜੇ ਕੰਚਨਪ੍ਰੀਤ ਬਾਠ ਨਾਲ ਆਪਣਾ ਰਿਸ਼ਤਾ ਸਾਹਮਣੇ ਰੱਖ ਕੇ ਚੋਣ ਲੜਦੀ ਤਾਂ ਸ਼ਾਇਦ ਜਿਆਦਾ ਫਾਇਦਾ ਹੁੰਦਾ। ਹੋ ਸਕਦਾ ਕਿ ਅਕਾਲੀ ਦਲ ਨੇ ਇਹ ਜਾਣਕਾਰੀਆਂ ਲੁਕਾਉਣ ਦੀ ਸਲਾਹ ਦਿੱਤੀ ਹੋਵੇ ਕਿਉਂ ਕਿ ਬਾਠ ਦੇ ਸਿਆਸੀ ਪ੍ਰਭਾਵ ਨੂੰ ਕਬੂਲਣਾ ਪਾਰਟੀ ਵਾਸਤੇ ਐਨਾ ਅਸਾਨ ਨਹੀਂ ਹੋਣਾ ਸੀ। ਪਰ ਇਸ ਬਾਰੇ ਤਾਂ ਕੰਚਨਪ੍ਰੀਤ ਹੀ ਜਿਆਦਾ ਦੱਸ ਸਕਦੀ ਹੈ ।

ਕੰਚਨਪ੍ਰੀਤ ਕੌਰ ਦੇ ਵਕੀਲ ਦਾ ਬਿਆਨ
ਕੰਚਨਪ੍ਰੀਤ, ਜੋ 2020 ਤੋਂ 2025 ਤੱਕ ਜ਼ਿਆਦਾਤਰ ਦੁਬਈ ਸਮੇਤ ਵਿਦੇਸ਼ਾਂ ਵਿੱਚ ਰਹਿੰਦੀ ਰਹੀ, ਉੱਤੇ ਇਹ ਵੀ ਇਲਜ਼ਾਮ ਹੈ ਕਿ ਉਹ ਇਸ ਸਾਲ 22 ਮਾਰਚ ਨੂੰ ਨੇਪਾਲ ਸਰਹੱਦ ਰਾਹੀਂ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖ਼ਲ ਹੋਈ।
ਪੁਲਿਸ ਦਾ ਇਲਜ਼ਾਮ ਹੈ ਕਿ ਉਸਨੇ ਬਾਠ ਅਤੇ ਦੁਬਈ ਵਿੱਚ ਮੌਜੂਦ ਇੱਕ ਏਜੰਟ ਦੀ ਮਦਦ ਨਾਲ ਇਮੀਗ੍ਰੇਸ਼ਨ ਨਿਯਮਾਂ ਤੋਂ ਬਚਦੇ ਹੋਏ ਦੇਸ਼ ਵਿੱਚ ਦਾਖ਼ਲਾ ਕੀਤਾ।
ਪਰ ਕੰਚਨਪ੍ਰੀਤ ਦੇ ਵਕੀਲ ਅਰਸ਼ਦੀਪ ਕਾਲੇਰ ਨੇ ਬਾਠ ਦੀ ਨਕਲੀ ਪਛਾਣ ਸੰਬੰਧੀ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਹਨਾਂ ਕਿਹਾ,
“ਬਾਠ ਦੇ ਨਾਮ ਸਾਰੇ ਦਸਤਾਵੇਜ਼ਾਂ ਵਿੱਚ ਹਰਪ੍ਰੀਤ ਸਿੰਘ ਉਰਫ਼ ਅਮ੍ਰਿਤਪਾਲ ਦਰਜ ਹੈ। ਪੁਲਿਸ ਭਾਵੇਂ ਦਾਅਵਾ ਕਰ ਰਹੀ ਹੈ ਕਿ ਅਮ੍ਰਿਤਪਾਲ ਅਤੇ ਹਰਪ੍ਰੀਤ ਦੋ ਵਿਅਕਤੀ ਹਨ, ਪਰ ਅਸਲ ਵਿੱਚ ਦੋਵੇਂ ਇੱਕ ਹੀ ਹਨ। ਗੁਰੂਗ੍ਰਾਮ ਦਾ ਪਤਾ ਵੀ ਉਸ ਸਮੇਂ ਸਬੂਤ ਵਜੋਂ ਵਰਤਿਆ ਗਿਆ ਸੀ ਜਦੋਂ ਕੰਚਨਪ੍ਰੀਤ ਕੌਰ ਅਤੇ ਅੰਮ੍ਰਿਤਪਾਲ ਸਿੰਘ ਬਾਠ ਨੇ 25 ਅਗਸਤ 2019 ਨੂੰ ਝਬਾਲ ਗੁਰਦੁਆਰੇ ਵਿੱਚ ਵਿਆਹ ਕਰਵਾਇਆ ਸੀ।”

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm