ਬੰਗਲੂਰੂ/ ਦੂਜਾ ਪੰਜਾਬ ਬਿਊਰੋ
ਕਰਨਾਟਕ ਦੇ ਗੋਰੇਹੱਬਾ ਤਿਓਹਾਰ ਦੀ ਵੀਡੀਓ ਨੂੰ ਮਜਾਕੀਆ ਲਹਿਜੇ ਵਿੱਚ ਸੋਸ਼ਲ ਮੀਡੀਆ ਉੱਤੇ ਪਾਉਣ ਵਾਲੇ ਅਮਰੀਕੀ ਯੂ-ਟਿਊਬਰ ਟਾਇਲਰ ਓਲੀਵੇਰਾ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਓਲੀਵੇਰਾ ਨੇ ਕਰਨਾਟਕ ਦੇ ਗੁਮਟਾਪੁਰਾ ਪਿੰਡ ਵਿੱਚ ਗੋਰੇਹੱਬਾ ਤਿਓਹਾਰ ਵਿੱਚ ਸ਼ਾਮਲ ਹੋ ਕੇ ਵੀਡੀਓ ਬਣਾਈ ਸੀ। ਦੀਵਾਲੀ ਦੇ ਸਮਾਪਨ ਮੌਕੇ ਮਨਾਏ ਜਾਣ ਵਾਲੇ ਤਿਓਹਾਰ ਦੌਰਾਨ ਲੋਕ ਇੱਕ ਦੂਜੇ ਉੱਤੇ ਗਊ ਦਾ ਗੋਹਾ ਸੁੱਟਦੇ ਹਨ।
ਸਥਾਨਕ ਵਿਸ਼ਵਾਸ ਅਨੁਸਾਰ, ਪਿੰਡ ਦੇ ਦੇਵਤਾ ਬੀਰੇਸ਼ਵਰ ਸਵਾਮੀ ਦਾ ਜਨਮ ਗੋਹੇ ਤੋਂ ਹੋਇਆ ਸੀ, ਅਤੇ ਇਹ ਤਿਉਹਾਰ ਇਸ ਕਥਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਇਸ ਵੀਡੀਓ ਉੱਤੇ ਜਿਵੇਂ ਹੀ ਆਨਲਾਈਨ ਗੁੱਸਾ ਵੱਧਣ ਲੱਗਾ, 25 ਸਾਲਾ ਯੂਟਿਊਬਰ ਨੇ ਦਾਅਵਾ ਕੀਤਾ ਕਿ ਉਸਦੀ ਵੀਡੀਓ ਨੂੰ ਭਾਰਤੀ ਯੂਜ਼ਰਜ਼ ਵੱਲੋਂ ਸੈਂਸਰ ਕੀਤਾ ਜਾ ਰਿਹਾ ਹੈ ਅਤੇ ਬਹੁਤ ਵੱਡੀ ਗਿਣਤੀ ਵਿੱਚ ਰਿਪੋਰਟ ਕੀਤਾ ਜਾ ਰਿਹਾ ਹੈ। ਆਲੋਚਨਾ ਦਾ ਜਵਾਬ ਦਿੰਦਿਆਂ, ਉਸ ਨੇ ਆਪਣਾ ਬਚਾਅ ਕੀਤਾ ਤੇ ਕਿਹਾ, “ਗੋਬਰ ਸੁੱਟਣ ਵਾਲੇ ਤਿਉਹਾਰ ਦੀ ਵੀਡੀਓ ਬਣਾਉਣਾ ਨਸਲੀ ਭੇਦਭਾਵ ਨਹੀਂ ਹੈ।”
