Main News News

ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਚ ਪੁਲਿਸ ਨੂੰ ਪਾਰਟੀ ਵਰਕਰਾਂ ਵਾਂਗ ਵਰਤ ਰਾਹੀਂ ਹੈ ਆਪ ਸਰਕਾਰ

ਪੰਜਾਬ ਭਾਜਪਾ

ਚੰਡੀਗੜ੍ਹ / ਦੂਜਾ ਪੰਜਾਬ ਨਿਊਜ਼

ਪੰਜਾਬ ਦੀ ਆਪ ਸਰਕਾਰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਚ ਦਿੱਖਦੀ ਹਾਰ ਤੋਂ ਘਬਰਾਕੇ ਪੁਲਿਸ ਤੰਤਰ ਤੇ ਅਫ਼ਸਰਾਂ ਨੂੰ ਆਪਣੇ ਪਾਰਟੀ ਵਰਕਰਾਂ ਵਾਂਗ ਚਲਾ ਰਹੀ ਹੈ ਤੇ ਵਿਰੋਧੀ ਧਿਰ ‘ਤੇ ਨਾਮਜ਼ਦਗੀ ਪੱਤਰ ਦਾਖ਼ਲ ਨਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਨ੍ਹਾਂ ਹੀ ਨਹੀਂ  ਕਈ ਹਲਕਿਆਂ ‘ਚ ਪੁਲਿਸ ਵਲੋਂ ਉਮੀਦਵਾਰਾਂ ਦੇ ਘਰਾਂ ‘ਤੇ ਛਾਪੇ ਮਾਰਨਾ, ਗੇਟ ਬੰਦ ਕਰਨਾ, ਪਰਿਵਾਰਕ ਮੈਂਬਰਾਂ ਨੂੰ ਚੁੱਕ ਕੇ ਲੈ ਜਾਣਾ, ਫਾਈਲਾਂ ਫਾੜਨਾ ਅਤੇ ਸੜਕ ਜਾਮ ਕਰਕੇ ਰਾਹ ਰੋਕਣ ਵਰਗੀਆਂ ਗੰਭੀਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਏਹ ਕਹਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਦਾ ਜੋ ਕਿ ਆਜ ਚੰਡੀਗੜ੍ਹ ਸਥਿਤ ਪਾਰਟੀ ਮੁੱਖ ਦਫ਼ਤਰ ਚ ਸੂਬਾ ਬੁਲਾਰਾ ਏਸ ਏਸ ਚੰਨੀ, ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਤੇ ਸੂਬਾ ਲੀਗਲ ਸੈੱਲ ਦੇ ਮੁਖੀ ਐਡਵੋਕੇਟ ਐਨ ਕੇ ਵਰਮਾ ਦੀ ਹਾਜਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ।

ਅਨਿਲ ਸਰੀਨ  ਨੇ ਕਿਹਾ ਕਿ “ਪੁਲਿਸ ਹੁਣ ਕਾਨੂੰਨ ਨਹੀਂ, ਆਪ ਪਾਰਟੀ ਦੀ ਬੀ-ਟੀਮ ਵਾਂਗ ਕੰਮ ਕਰ ਰਹੀ ਹੈ। ਇਹ ਲੋਕਤੰਤਰ ਨਹੀਂ, ਸੂਬੇ ਵਿਚ ਤਾਨਾਸਾਹੀ ਦੀਆਂ ਪੌਣਾਂ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਕਾਰਵਾਈਆਂ ਸਪੱਸ਼ਟ ਤੌਰ ‘ਤੇ ਸਰਕਾਰੀ ਗੁੰਡਾਗਰਦੀ ਦੀ ਸ਼੍ਰੇਣੀ ‘ਚ ਆਉਂਦੀਆਂ ਹਨ। ਇਸ ਸੰਬੰਧੀ ਉਨ੍ਹਾਂ ਕੁੱਝ ਵੀਡਿਓ ਕਲਿਪ ਵੀ ਦਿਖਾਏ ਜਿਸ ਵਿੱਚ ਪਟਿਆਲਾ ਜਿਲ੍ਹਾ ਦੇ ਜੰਡਾਲੀ ਤੋਂ ਭਾਜਪਾ ਉਮੀਦਵਾਰ ਪ੍ਰਿਯੰਕਾ ਪਾਂਡੇ ਦੇ ਪਤੀ ਵਿਕਾਸ ਪਾਂਡੇ ਨੂੰ ਪੁਲਿਸ ਵੱਲੋਂ ਤੜਕੇ ਸਵੇਰੇ 5 ਵਜੇ ਚੁੱਕ ਕੇ ਲੈ ਜਾਣ, ਰਾਜਪੁਰਾ ਅਤੇ ਘਨੌਰ ਵਿਖੇ ਉਮੀਦਵਾਰਾਂ ਦੀਆਂ ਫਾਈਲਾਂ ਫਾੜਨ ਵਰਗੀਆਂ ਘਟਨਾਵਾਂ ਨੂੰ ਕੈਦ ਕੀਤਾ ਗਿਆ ਸੀ।

   ਵਿਰੋਧੀ ਉਮੀਦਵਾਰਾਂ ਨੂੰ ਦਬਾਉਣ ਲਈ ਆਪ ਦੇ ‘ਖਾਸ ਹਥਕੰਡੇ’

ਅਨਿਲ ਸਰੀਨ ਨੇ ਕਿਹਾ ਕਿ ਆਪ ਸਰਕਾਰ ਹੇਠਲੇ ਤੱਕ ਗੰਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਭਰਨ ਲਈ ਦਫ਼ਤਰ ਤੱਕ ਜਾਣ ਤੋਂ ਰੋਕਣ ਲਈ ਪੂਰੀ ਯੋਜਨਾ ਤਹਿਤ ਦਬਾਅ ਬਣਾਇਆ ਜਾ ਰਿਹਾ ਹੈ।

ਉਮੀਦਵਾਰਾਂ ਦੇ ਮਾਰਗ ਰੋਕੇ ਜਾ ਰਹੇ ਹਨ, ਧਮਕੀਆਂ ਤੱਕ ਦਿੱਤੀਆਂ ਜਾ ਰਹੀਆਂ ਹਨ। ਸੂਬਾ ਸਰਕਾਰ ਵੱਲੋਂ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਖੁੱਲ੍ਹੀ ਕੋਸ਼ਿਸ਼ ਹੋ ਰਹੀ ਹੈ।

 ਚੋਣ ਕਮਿਸ਼ਨ ਦੀ ਚੁੱਪੀ ਵੀ ਆਪਣੇ ਆਪ ‘ਚ ਵੱਡਾ ਸਵਾਲ

ਸਰੀਨ ਨੇ ਕਿਹਾ ਕਿ ਭਾਵੇਂ ਸਬੂਤਾਂ ਸਮੇਤ ਬੇਸ਼ੁਮਾਰ ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਭੇਜੀਆਂ ਗਈਆਂ ਹਨ, ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਚੋਣ ਕਮਿਸ਼ਨ ਚੁੱਪ ਬੈਠ ਕੇ ਚੋਣਾਂ ਦੀ ਨਿਰਪੱਖਤਾ ‘ਤੇ ਆਪ ਹੀ ਸਵਾਲ ਖੜੇ ਕਰ ਰਿਹਾ ਹੈ। ਕੀ ਕਮਿਸ਼ਨ ਦਾ ਕੰਮ ਸਿਰਫ਼ ਕਾਗਜ਼ ਪੜ੍ਹਨਾ ਹੀ ਰਹਿ ਗਿਆ ਹੈ।

 ਲੋਕਤੰਤਰ ਦੀ ਰੱਖਿਆ ਲਈ ਸੜ੍ਹਕਾਂ ਤੇ ਉਤਰਣ ਤੋਂ ਗ਼ੁਰੇਜ਼ ਨਹੀਂ ਕਰੇਗੀ ਭਾਜਪਾ

ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਵੀ ਤਰ੍ਹਾਂ ਦੀ ਧਮਕੀ ਤੋਂ ਪਿਛੇ ਹਟਣ ਵਾਲੀ ਨਹੀਂ। ਜਿੱਥੇ-ਜਿੱਥੇ ਲੋਕਤੰਤਰ ਦਾ ਗਲਾ ਘੋਟਿਆ ਜਾਵੇਗਾ, ਭਾਜਪਾ ਉੱਥੇ-ਉੱਥੇ ਖੜੀ ਨਜ਼ਰ ਆਏਗੀ। ਲੋੜ ਪਈ ਤਾਂ ਹਜ਼ਾਰਾਂ ਦੀ ਗਿਣਤੀ ‘ਚ ਸੜਕਾਂ ‘ਤੇ ਉਤਰ ਕੇ ਲੜਾਈ ਲੜਾਂਗੇ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm