Health Main News

ਫੇਫੜਿਆਂ ਦੀ ਸਿਹਤ ‘ਤੇ ਚਿੰਤਾ ਪ੍ਰਗਟ ਕਰਦਾ ਹੈ ਵਿਸ਼ਵ ਸੀ.ਓ.ਪੀ.ਡੀ. ਦਿਵਸ: ਡਾ: ਸੁਰੇਸ਼ ਗੋਇਲ

LUNGS

ਸਥਾਨਕ ਸ਼ੈਲਬੀ ਹਸਪਤਾਲ ਦੇ ਫੇਫੜੇ ਰੋਗ ਮਾਹਿਰ ਡਾ. ਸੁਰੇਸ਼ ਗੋਇਲ ਨੇ ਕਿਹਾ ਕਿ  ਜੀਵਨਸ਼ੈਲੀ ਵਿੱਚ ਬਦਲਾਅ ਲਿਆ ਕੇ ਹੀ ਫੇਫੜਿਆਂ ਦੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਅੱਜ ਵਿਸ਼ਵ ਸੀ.ਓ.ਪੀ.ਡੀ. (ਕ੍ਰੋਨਿਕ ਔਬਸਟ੍ਰਕਟਿਵ ਪਲਮਨਰੀ ਡਿਜ਼ੀਜ਼) ਦਿਵਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗੋਇਲ ਨੇ ਕਿਹਾ ਕਿ ਫੇਫੜਿਆਂ ਦੀ ਬਿਮਾਰੀ ਬੇਸ਼ੱਕ ਰੋਕਥਾਮ ਅਤੇ ਇਲਾਜ਼ਯੋਗ ਹੈ ਪਰ ਫਿਰ ਵੀ ਇਹ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਸ ਕਾਰਨ ਵਿਸ਼ਵ ਪੱਧਰ ‘ਤੇ ਸਲਾਨਾ ਲੱਗਭੱਗ 35 ਲੱਖ ਲੋਕਾਂ ਦੀ ਜਾਣ ਜਾਂਦੀ ਹੈ ਜਦਕਿ ਭਾਰਤ ਵਿੱਚ ਇਸ ਕਾਰਨ 8.5 ਲੱਖ ਮੌਤਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਵੱਡਾ ਕਾਰਨ ਸਿਗਰਟਨੋਸ਼ੀ ਹੈ। ਉਨ੍ਹਾਂ ਕਿਹਾ ਕਿ ਇੱਕ ਸਿਗਰਨ ਜੀਵਨ ਦੇ 11 ਮਿੰਟ ਘਟਾਉਂਦੀ ਹੈ ਅਤੇ 12 ਤੋਂ 15 ਕਿਸਮਾਂ ਦੇ ਕੈਂਸਰ ਦਾ ਕਾਰਨ ਬਣਦੀ ਹੈ। ਉਨ੍ਹਾਂ ਕਿਹਾ ਕਿ ਸਿਗਰਨਨੋਸ਼ੀ ਕਾਰਨ ਫੇਫੜੇ, ਭੋਜਨ ਪਾਈਪ, ਮੂੰਹ, ਗੁਰਦੇ, ਪਿਸ਼ਾਬ ਬਲੈਡਰ ਆਦਿ ਵਰਗੇ ਕੈਂਸਰ ਪੈਦਾ ਹੁੰਦੇ ਹਨ।

ਇਸ ਸਾਲ ਦੀ ਥੀਮ “ਸਾਹ ਫੁੱਲ ਰਹੀ ਹੈ? ਤਾਂ ਸੋਚੋ ਸੀਓਪੀਡੀ” ਨੂੰ ਉਜਾਗਰ ਕਰਦੇ ਹੋਏ ਉਹਨਾਂ ਕਿਹਾ ਕਿ ਇਹ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਇੱਕ ਮਹੱਤਵਪੂਰਨ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਬਹੁਤ ਮਰੀਜਾਂ ਦਾ ਪਤਾ ਦੇਰੀ ਨਾਲ ਲੱਗਦਾ ਹੈ ਜਦਕਿ ਉਸ ਸਮੇਂ ਤੱਕ ਫੇਫੜਿਆਂ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਾਹ ਚੜ੍ਹਣਾ ਜਾਂ ਖੰਘ ਵਰਗੇ ਲੱਛਣ ਪ੍ਰਗਟ ਹੋਣ ਤੋਂ ਪਹਿਲਾਂ ਹੀ ਫੇਫੜਿਆਂ ਦੇ ਕੰਮ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਇਸ ਦੀ ਸਮੇੇਂ ਸਿਰ ਜਾਂਚ ਜਰੂਰੀ ਹੈ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪ੍ਰਦੂਸ਼ਨ ਕਾਰਨ ਹਵਾ ਦੀ ਗੁਣਵੱਤਾ ਵਿਗੜੀ ਹੋਈ ਹੈ ਜੋ ਕਿ ਫੇਫੜਿਆਂ ਦੇ ਰੋਗ ਵਿੱਚ ਵਾਧਾ ਕਰਦੀ ਹੈ।ਉਨ੍ਹਾਂ ਕਿਹਾ ਕਿ ਨਮੂਨੀਆ ਦੇ ਫੈਲਣ ਤੋਂ ਲੈ ਕੇ ਵਿਗੜਦੇ ਦਮੇਂ ਤੱਕ ਸਾਡੀ ਪ੍ਰਤੀਰੋਧਕ ਸ਼ਕਤੀ ਘਟ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਸਿਗਰਟਨੋਸ਼ੀ ਤੋਂ ਤੌਬਾ ਕਰਕੇ ਫੇਫੜਿਆਂ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।ਇਸ ਤੋਂ ਇਲਾਵਾ ਕਸਰਤ, ਸਿੱਖਿਆ ਅਤੇ ਸਾਹ ਲੈਣ ਦੀਆਂ ਤਕਨੀਕਾਂ ਅਪਣਾ ਕੇ ਫੇਫੜਿਆਂ ਦੀ ਸਮਰੱਥਾ ਅਤੇ ਜੀਵਨ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ। ਇਸ ਲਈ ਫੇਫੜਿਆਂ ਦੀ ਨਿਯਮਿਤ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਆਂਵਲਾ, ਖੱਟੇ ਫਲ, ਪਾਲਕ, ਗਾਜਰ, ਹਲਦੀ ਅਤੇ ਹਰੀ ਚਾਹ ਫੇਫੜਿਆਂ ਦੀ ਸਿਹਤ ਲਈ ਲਾਭਕਾਰੀ ਹਨ।ਇਸ ਤੋਂ ਇਲਾਵਾ ਅਖਰੋਟ, ਅਲਸੀ ਦੇ ਬੀਜ ਅਤੇ ਮੱਛੀ ਦਾ ਤੇਲ ਵੀ ਫੇਫੜਿਆਂ ਲਈ ਲਾਭਕਾਰੀ ਹੈ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm