Main News News

ਹਰਚਰਨ ਸਿੰਘ ਭੁੱਲਰ ਮਾਮਲੇ ਵਿੱਚ ਕੀ ਮੁੱਖ ਮੰਤਰੀ ਨੇ ਝੂਠ ਬੋਲਿਆ

ਭਗਵੰਤ ਮਾਨ

ਚੰਡੀਗੜ੍ਹ/ ਦੂਜਾ ਪੰਜਾਬ

ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਝੂਠ ਬੋਲਿਆ ਹੈ। ਜਾਂ ਉਨ੍ਹਾਂ ਦੇ ਨਿੱਜੀ ਟਵਿੱਟਰ ਹੈਂਡਲ ਉੱਤੇ ਗਲਤ ਜਾਣਕਾਰੀ ਦਿੱਤੀ ਗਈ ਹੈ।

ਇਹ ਸਵਾਲ ਕਿਉਂ ਉੱਠ ਰਿਹਾ ਹੈ। ਇਹ ਸਵਾਲ ਇਸ ਲਈ ਉੱਠ ਰਿਹਾ ਹੈ ਕਿਉਂ ਕਿ ਡੀਆਈਜੀ ਹਰਚਰਨ ਸਿੰਘ ਭੁੱਲ਼ਰ ਦੀ ਭ੍ਰਿਸ਼ਟਾਰਚਾਰ ਵਿੱਚ ਸੀਬੀਆਈ ਵਲੋਂ ਕੀਤੀ ਗ੍ਰਿਫ਼ਤਾਰੀ ਉੱਤੇ ਇੱਕ ਹਫ਼ਤੇ ਦੀ ਚੁੱਪੀ ਤੋਂ ਬਾਅਦ ਮੁੱਖ ਮੰਤਰੀ ਦੇ ਟਵਿੱਟਰ ਹੈਂਡਲ ਉੱਤੇ ਛੁਰਲੀ ਛੱਡੀ ਗਈ।

ਮੁੱਖ ਮੰਤਰੀ ਦੇ ਟਵੀਟ ਵਿੱਚ ਕਿਹਾ ਗਿਆ-

ਰਿਸ਼ਵਤਖ਼ੋਰੀ ਦੇ ਮਾਮਲੇ ਚ D.I.G ਰੋਪੜ ਹਰਚਰਨ ਸਿੰਘ ਭੁੱਲਰ ਨੂੰ ਮੇਰੇ ਵੱਲੋਂ ਪੁਲਿਸ ਮਹਿਕਮੇ ਤੋਂ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ..ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਅਹੁਦੇ ਤੇ ਹੋਵੇ ਉਸਦਾ ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ..ਹਰੇਕ ਤਰ੍ਹਾਂ ਦੀ ਰਿਸ਼ਵਤਖ਼ੋਰੀ ਵਿਰੁੱਧ ਆਮ ਆਦਮੀ ਪਾਰਟੀ ਦੀ ਜੰਗ ਜਾਰੀ ਰਹੇਗੀ..

ਮੁੱਖ ਮੰਤਰੀ ਦੇ ਟਵੀਟ ਉੱਤੇ ਬਹੁਤ ਸਾਰੇ ਲੋਕ ਸਮਰਥਨ ਅਤੇ ਵਿਰੋਧ ਵਿੱਚ ਟਿੱਪਣੀਆਂ ਕਰ ਰਹੇ ਹਨ। ਕੋਈ ਮੁੱਖ ਮੰਤਰੀ ਦੀ ਪਿੱਠ ਥਾਪੜ ਰਿਹਾ ਹੈ ਅਤੇ ਕੋਈ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਡੀਆਈਜੀ ਖਿਲਾਫ਼ ਸੀਬੀਆਈ ਦੀ ਗ੍ਰਿਫਤਾਰੀ ਉੱਤੇ ਸਵਾਲ ਪੁੱਛ ਰਿਹਾ ਹੈ।

ਪਰ ਸਭ ਤੋਂ ਅਹਿਮ ਸਵਾਲ ਮੁੱਖ ਮੰਤਰੀ ਦੇ ਹੁਕਮਾਂ ਉੱਤੇ ਡੀਆਈਜੀ ਭੁੱਲਰ ਦੇ ਮੁਅੱਤਲ ਹੋਣ ਨੂੰ ਲੈ ਕੇ ਹੈ।

ਮੁੱਖ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ ਇੱਕ ਸ਼ੌਰਿਆ ਚੱਕਰ ਵਿਜੇਤਾ ਬ੍ਰਿਗੇਡੀਅਰ ਹਰਦੀਪ ਸਿੰਘ ਸੋਹੀ ਸਵਾਲ ਕਰਦਿਆਂ ਲਿਖਦੇ ਹਨ।

ਸਿਵਲ ਸਰਵਿਸ ਦੇ ਕੇਂਦਰੀ ਰੂਲਾਂ ਮੁਤਾਬਕ ਜਦੋਂ ਕੋਈ ਸਰਕਾਰੀ ਅਧਿਕਾਰੀ 48 ਘੰਟੇ ਪੁਲਿਸ ਹਿਰਾਸਤ ਵਿੱਚ ਰਹਿ ਜਾਂਦਾ ਹੈ ਤਾਂ ਉਹ ਆਪਣੇ ਆਪ ਮੁਅੱਤਲ ਹੋ ਜਾਂਦਾ ਹੈ। ਇਸ ਲਈ ਡੀਆਈਜੀ ਹਰਚਰਨ ਭੁੱਲਰ ਦੀ ਮੁਅੱਤਲੀ ਵਿੱਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈ।

ਉਲਟਾ ਉਨ੍ਹਾਂ ਨੂੰ ਮਲਾਈਦਾਰ ਪੋਸਟਿੰਗ ਦੇ ਕੇ ਸਹੂਲਤਾਂ ਦਿੱਤੀਆਂ ਗਈਆਂ ਸਨ, ਜਿਸ ਨੂੰ ਕੇਂਦਰੀ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਹੈ।

ਬ੍ਰਿਗੇਡੀਅਰ ਹਰਦੀਪ ਸਿੰਘ ਦੇ ਨੁਕਤੇ ਦੀ ਪੁਸ਼ਟੀ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਵੀ ਆਪਣੀ ਇੱਕ ਵੀਡੀਓ ਵਿੱਚ ਕੀਤੀ ਹੈ।

ਹਮੀਰ ਸਿੰਘ ਕਹਿੰਦੇ ਹਨ ਕਿ ਜਦੋਂ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਹੋਏ 48 ਘੰਟੇ ਹੋਏ ਸਨ, ਤਾਂ ਉਨ੍ਹਾਂ ਪੰਜਾਬ ਦੇ ਐਡੀਸ਼ਨਲ ਹੋਮ ਸੈਕਟਰੀ ਅਲੋਕ ਸ਼ੇਖ਼ਰ ਨੂੰ ਫੋਨ ਕਰਕੇ ਪੰਜਾਬ ਸਰਕਾਰ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਬਤ ਪੁੱਛਿਆ ਸੀ।

ਉਦੋਂ ਅਲੋਕ ਸ਼ੇਖ਼ਰ ਨੇ ਕਿਹਾ ਸੀ ਕਿ 48 ਘੰਟੇ ਬਾਅਦ ਆਪਣੇ –ਆਪ ਹੀ ਮੁਅੱਤਲੀ ਹੋ ਜਾਂਦੀ ਹੈ। ਜੇ ਮੁਅੱਤਲੀ ਆਪਣੇ ਆਪ ਹੋ ਜਾਂਦੀ ਹੈ ਤਾਂ ਫੋਨ ਕਰਨ ਤੋਂ 2 ਘੰਟੇ ਬਾਅਦ ਵਿਭਾਗੀ ਹੁਕਮ ਵੀ ਜਾਰੀ ਹੋ ਗਏ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm