Main News News

ਅਨੰਦਪੁਰ ਚ 25 ਅਕਤੂਬਰ ਦੇ ਪੰਥਕ ਇਕੱਠ ਦੇ ਮਾਅਨੇ

ਕੁਲਦੀਪ ਸਿੰਘ ਗੜਗੱਜ

ਚੰਡੀਗੜ੍ਹ/ ਦੂਜਾ ਪੰਜਾਬ ਬਿਊਰੋ

ਮਾਰਚ 2025 ਵਿੱਚ ਜਦੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਛੁੱਟੀ ਤਾਂ ਪੰਥਕ ਹਲਕਿਆਂ ਵਿੱਚ ਕਾਫੀ ਹਲਚਲ ਮੱਚੀ ਸੀ।

ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ ਅਤੇ ਕੁਝ ਹੋਰ ਸੰਗਠਨਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਜਿਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦਾ ਵੀ ਚਾਰਜ ਦਿੱਤਾ ਗਿਆ, ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਾਨਤਾ ਦੇਣ ਤੋਂ ਹੀ ਇਨਕਾਰ ਕਰ ਦਿੱਤਾ।

ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਤਾਂ ਅਨੰਦਪੁਰ ਸਾਹਿਬ ਵਿੱਚ ਪੰਥਕ ਇਕੱਠ ਕਰ ਕੇ ਇਸ ਦਾ ਵਿਰੋਧ ਵੀ ਕੀਤਾ। ਉਨ੍ਹਾਂ ਦੀ ਦਲੀਲ ਸੀ ਕਿ ਜਿਵੇਂ ਸ਼੍ਰੋਮਣੀ ਕਮੇਟੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸਿਆਸੀ ਦਬਾਅ ਹੇਠ ਜਥੇਦਾਰ ਨੂੰ ਫਾਰਗ ਕੀਤਾ ਉਹ ਤਖ਼ਤਾਂ ਦੇ ਬੇਅਦਬੀ ਕਰਨ ਦੇ ਬਰਾਬਰ ਹੈ।

ਇਹ ਵਿਰੋਧ ਉਦੋਂ ਹੋਰ ਅੱਗੇ ਵਧਿਆ ਜਦੋਂ ਜੂਨ 1984 ਦੀ ਬਰਸੀ ਮੌਕੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਸਿਰੌਪਾਓ ਲੈਣ ਤੋਂ ਹੀ ਇਨਕਾਰ ਕਰ ਦਿੱਤਾ। ਜਥੇਦਾਰ ਆਪਣਾ ਸੰਦੇਸ਼ ਦੇ ਕੇ ਅਕਾਲ ਤਖ਼ਤ ਤੋਂ ਚਲੇ ਗਏ। ਇਹ ਵੀ ਸ਼ਾਇਦ ਪਹਿਲਾ ਵਾਰ ਸੀ ਕਿ ਅਕਾਲ ਤਖ਼ਤ ਉੱਤੇ ਹੀ ਕਾਰਜਕਾਰੀ ਜਥੇਦਾਰ ਤੋਂ ਕਿਸੇ ਨੇ ਸਿਰੌਪਾਓ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਘਟਨਾਕ੍ਰਮ ਜਦੋਂ ਵਾਪਰ ਰਿਹਾ ਸੀ ਉਦੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਜਦੋਂ ਮੀਡੀਆ ਨੇ ਪੰਥਕ ਸੰਗਠਨਾਂ ਵਲੋਂ ਉਨ੍ਹਾਂ ਨੂੰ ਮਾਨਤਾ ਨਾ ਦੇਣ ਬਾਰੇ ਪੁੱਛਿਆ ਸੀ, ਤਾਂ ਉਨ੍ਹਾਂ ਕਿਹਾ ਸੀ ਅਸੀਂ ਆਪਣਾ ਕੰਮ ਕਰ ਰਹੇ ਹਾਂ, ਅਸ਼ੀਂ ਸਾਰੇ ਭਰਾ ਹਾਂ, ਇੱਕ ਦਿਨ ਅਜਿਹਾ ਆਵੇਗਾ ਕਿ ਸਾਰੇ ਹੀ ਮਾਨਤਾ ਦੇਣਗੇ।

ਦਰਅਸਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਕੇਸਗੜ੍ਹ ਸਾਹਿਬ ਦਾ ਜਥੇਦਾਰ ਲਾਉਣ ਸਮੇਂ ਦਸਤਾਰਬੰਦੀ ਤੜਕਸਾਰ ਹੀ ਕਰ ਦਿੱਤੀ ਗਈ ਸੀ। ਇਸ ਕੌਮ ਕਿਸੇ ਵੀ ਸਿੱਖ ਜਥੇਬੰਦੀ ਨੇ ਉਨ੍ਹਾਂ ਦੀ ਦਸਤਾਰਬੰਦੀ ਨਹੀਂ ਕੀਤੀ।

ਕੁਝ ਲੋਕਾਂ ਨੇ ਤਾਂ ਇਸ ਨੂੰ ਚੋਰਾਂ ਵਾਂਗ ਕੀਤੀ ਦਸਤਾਬੰਦੀ ਕਰਾਰ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹੋਇਆ ਸੀ। ਪਰ ਸ਼੍ਰੋਮਣੀ ਕਮੇਟੀ ਨੇ ਪੰਥਕ ਸੰਗਠਨਾਂ ਦੇ ਵਿਰੋਧ ਦੇ ਡਰੋਂ ਅੰਮ੍ਰਿਤ ਵੇਲੇ ਸਭ ਦੀ ਗੈਰ ਹਾਜ਼ਰੀ ਵਿੱਚ ਇਹ ਦਸਤਾਰਬੰਦੀ ਦੀ ਰਸਮ ਪੂਰੀ ਕਰ  ਦਿੱਤੀ।

ਖੈਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਆਪਣੇ ਹਿਸਾਬ ਨਾਲ ਕੰਮ ਕਰਦੇ ਰਹੇ, ਉਨ੍ਹਾਂ ਨੇ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਤੱਕ ਪਹੁੰਚ ਕੀਤੀ। ਉਹ ਦੱਖਣੀ ਭਾਰਤ ਦਾ ਵੀ ਦੌਰਾ ਕਰ ਕੇ ਆਏ।

ਹੁਣ ਆਖਰ ਉਹ ਸਮਾਂ ਆ ਗਿਆ ਹੈ, ਜਿਸ ਬਾਰੇ ਕੁਲਦੀਪ ਸਿੰਘ ਗੜਗੱਜ ਨੇ ਜੂਨ ਮਹੀਨੇ ਵਿੱਚ ਕਿਹਾ ਸੀ ਕਿ ਸਭ ਮਾਨਤਾ ਦੇਣਗੇ।

25 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਇੱਕ ਵੱਡਾ ਸਮਾਗਮ ਰੱਖਿਆ ਗਿਆ ਹੈ, ਜਿਸ ਵਿੱਚ ਜਥੇਦਾਰ ਗੜਗੱਜ ਨੂੰ ਨਿਹੰਗ ਜਥੇਬੰਦੀਆਂ ਸਣੇ ਦੂਜੇ ਪੰਥਕ ਦਲਾਂ ਨੇ ਨੁੰਮਾਇਦੇ ਦਸਤਾਰਬੰਦੀ ਕਰਨਗੇ। ਇਹ ਉਨ੍ਹਾਂ ਨੂੰ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਮਾਨਤਾ ਹੋਵੇਗੀ।

ਭਾਵੇਂ ਇਹ ਅਜੇ ਸਾਫ਼ ਨਹੀਂ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਕਿਸੇ ਹੋਰ ਨੂੰ ਸੇਵਾ ਦਿੱਤੀ ਜਾਵੇਗੀ ਜਾਂ ਕੁਲਦੀਪ ਸਿੰਘ ਗੜਗੱਜ ਦੀ ਸੇਵਾ ਜਾਰੀ ਰੱਖਣਗੇ।

ਪੰਥਕ ਹਲਕਿਆਂ ਦਾ ਜਾਣਕਾਰ ਦੱਸਦੇ ਹਨ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਥਾਈ ਨਿਯੁਕਤੀ ਲਈ ਕਿਸੇ ਸਬਰਪ੍ਰਵਾਨਿਤ ਸ਼ਖਸੀਅਤ ਦੀ ਭਾਲ ਵਿੱਚ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਥ ਦੇ ਪ੍ਰਚਾਕਰ ਭਾਈ ਪਿੰਦਰਪਾਲ ਸਿੰਘ ਅਤੇ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਇਸ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।

ਬੰਦੀ ਛੋੜ ਦਿਵਸ ਮੌਕੇ ਅਕਾਲ ਤਖ਼ਤ ਉੱਤੇ ਜਦੋਂ ਗਿਆਨੀ ਗੜਗੱਜ ਨਾਲ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਘਬੀਰ ਸਿੰਘ ਜੋ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹਨ ਨਾਲ ਖੜ੍ਹੇ ਨਜ਼ਰ ਆਏ ਅਤੇ ਸਮਾਗਮ ਦਾ ਸੰਚਾਲਨ ਕੇਸਗੜ੍ਹ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਕਰਦੇ ਦਿਖੇ ਤਾਂ ਪੰਥਕ ਸਫਾ ਵਿੱਚ ਕੋਈ ਬਦਲਾਅ ਦੀ ਚਰਚਾ ਛਿੜ ਗਈ ਸੀ।

ਕੁਲਦੀਪ ਸਿੰਘ ਗੜਗੱੜ
ਜਥੇਦਾਰ ਕੁਲਦੀਪ ਸਿੰਘ ਗੜਗੱਜ

ਜਾਣਕਾਰ ਦੱਸਦੇ ਹਨ ਕਿ ਹੁਣ ਜਦੋਂ ਅਹੁਦਿਆਂ ਤੋਂ ਹਟਾਏ ਗਏ ਜਥੇਦਾਰ ਹੀ ਕੁਲਦੀਪ ਸਿੰਘ ਗੜਗੱਜ ਨਾਲ ਖੜ ਗਏ ਅਤੇ ਗਿਆਨੀ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਤਾਂ ਗੜਗੱਜ ਦਾ ਵਿਰੋਧ ਕਰਨ ਵਾਲੇ ਪੰਥਕ ਸੰਗਠਨ ਨਰਮ ਪੈ ਗਏ ਹਨ।

ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਰਲ਼ ਦੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਗਿਆ ਹੈ। ਇਸ ਲਈ 25 ਅਕਤੂਬਰ ਦੇ ਸਮਾਗਮ ਵਿੱਚ ਇਕ ਵਾਰ ਫੇਰ ਸਾਰੇ ਪੰਥਕ ਸੰਗਠਨ ਇੱਕ ਮੰਚ ਉੱਤੇ ਦਿਖਣਗੇ।

ਪੰਥਕ ਸਿਆਸਤ ਦੇ ਜਾਣਕਾਰ ਇਸ ਘਟਨਾਕ੍ਰਮ ਨੂੰ ਸੁਖਬੀਰ ਬਾਦਲ ਦੇ ਅਕਾਲੀ ਦਲ ਦੀ ਰਣਨੀਤੀ ਦੀ ਸਫ਼ਲਤਾ ਵੀ ਮੰਨ ਰਹੇ ਹਨ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm