ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਕਾਰਲੋਸ ਅਲਕਾਰਜ਼ ਨੇ ਫਰੈਂਚ ਓਪਨ ਦੇ ਇਤਿਹਾਸ ਦੇ ਸਭ ਤੋਂ ਲੰਬੇ ਫਾਈਨਲ ‘ਚ ਦੁਨੀਆ ਦੇ ਨੰਬਰ ਇਕ ਜੈਨਿਕ ਸਿੰਨਰ ਨੂੰ ਹਰਾਇਆ। ਉਸਨੇ ਫਰੈਂਚ ਓਪਨ 2025 ਦਾ ਫਾਈਨਲ 5 ਘੰਟੇ 29 ਮਿੰਟ ਵਿੱਚ 4-6, 6-7(4-7), 6-4, 7-6(7-3), 7-6(10-2) ਨਾਲ ਜਿੱਤਿਆ।
ਆਪਣੇ ਲਗਾਤਾਰ ਦੂਜੇ ਫਰੈਂਚ ਓਪਨ ਖਿਤਾਬ ਦੇ ਨਾਲ, 22 ਸਾਲਾ ਪੰਜ ਗਰੈਂਡ ਸਲੈਮ ਖਿਤਾਬ ਜਿੱਤਣ ਵਾਲਾ ਤੀਜਾ ਸਭ ਤੋਂ ਘੱਟ ਉਮਰ ਦਾ ਪੁਰਸ਼ ਟੈਨਿਸ ਖਿਡਾਰੀ ਬਣ ਗਿਆ।

