ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ ਨਾਲ ਸ਼ਾਂਤੀ ਵਾਰਤਾ ਕਰਨ ਲਈ ਉਹ ਤਿਆਰ ਹਨ, ਜਦੋਂ ਦੇਸ਼ਾਂ ਨੇ ਜੰਗਬੰਦੀ ’ਤੇ ਸਹਿਮਤੀ ਦੇ ਕੇ ਆਪਣਾ ਫੌਜੀ ਸੰਘਰਸ਼ ਖਤਮ ਕੀਤਾ ਸੀ। ਸ਼ਹਿਬਾਜ਼ ਨੇ ਇਹ ਟਿੱਪਣੀ ਕਾਮਰਾ ਏਅਰ ਬੇਸ ਦੇ ਦੌਰੇ ਦੌਰਾਨ ਕੀਤੀ। ਉਨ੍ਹਾਂ ਨੇ ਭਾਰਤ ਨਾਲ ਹਾਲ ਹੀ ਵਿੱਚ ਹੋਏ ਫੌਜੀ ਟਕਰਾਅ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਸੈਨਿਕਾਂ ਨਾਲ ਗੱਲਬਾਤ ਕੀਤੀ।
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਲਖੀ ਦੇਖਣ ਨੂੰ ਮਿਲੀ ਸੀ। ਭਾਰਤ ਨੇ ਪਾਕਿਸਤਾਨ ਖਿਲਾਫ ਪੰਜ ਬੜੇ ਫੈਸਲੇਂ ਲਏ ਸਨ ਜਿਸ ਵਿੱਚ ਸਿੰਧੂ ਜਲ ਸਮਝੌਤਾ ਮੁੱਖ ਸੀ ਇਸ ਸਮਝੌਤੇ ਨੂੰ ਰੱਦ ਕਰ ਦਿੱਤਾ ਗਿਆ ਸੀ। ਭਾਰਤ ਨੇ ਪਾਕਿਸਤਾਨ ਤੇ ਕਾਰਵਾਈ ਕਰਦਿਆਂ ਪਾਕਿਸਤਾਨ ਅਧਾਰਿਤ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ 100 ਅੱਤਵਾਦੀ ਤੇ 40 ਆਰਮੀ ਦੇ ਸੈਨਿਕ ਮਾਰ ਗਿਰਾਏ ਸਨ।
ਭਾਰਤ ਨੇ ਪਾਕਿਸਤਾਨ ਉੱਤੇ ਏਅਰ ਸਟਾਰਾਈਕ ਕੀਤੀ ਸੀ ਜਿਸ ਵਿੱਚ ਪਾਕਿਸਤਾਨ ਦਾ 20 ਪ੍ਰਤੀਸ਼ਤ ਰੱਖਿਆ ਪ੍ਰਣਾਲੀ ਨੂੰ ਭਾਰਤੀ ਫੌਜ ਵੱਲੋਂ ਨਸ਼ਟ ਕੀਤਾ ਗਿਆ ਸੀ। ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਪਾਕਿਸਤਾਨ ਦਾ ਏਅਰ ਡਿਫੈਂਸ ਸਿਸਟਮ ਨੂੰ ਜਾਮ ਕਰ ਦਿੱਤਾ ਸੀ ਤੇ ਆਪਣੀ ਕਾਰਵਾਈ ਪੂਰੀ ਕੀਤੀ ਸੀ।
ਪਰ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਨਾਲ ਸ਼ਾਂਤੀ ਲਈ ਗੱਲਬਾਤ ਕਰਨ ਲਈ ਤਿਆਰ ਹਨ। ਪਰ ਭਾਰਤ ਨੇ ਪਾਕਿਸਤਾਨ ਨੂੰ ਸਾਫ ਤੌਰ ਤੇ ਕਿਹਾ ਕਿ ਭਾਰਤ ਤੱਦ ਤੱਕ ਪਾਕਿਸਤਾਨ ਨਾਲ ਕੋਈ ਸ਼ਾਂਤੀ ਵਾਰਤਾ ਨਹੀਂ ਕਰ ਸਕਦਾ ਜਦੋਂ ਤੱਕ ਪਾਕਿਸਤਾਨ ਅੱਤਵਾਦੀ ਗਰੁੱਪਾਂ ਨੂੰ ਖਤਮ ਨਹੀਂ ਕਰੇਗਾ।