ਅੰਮ੍ਰਿਤਸਰ/ ਦੂਜਾ ਪੰਜਾਬ ਨਿਊਜ਼
ਅੰਮ੍ਰਿਤਪਾਲ ਸਿੰਘ ਬਾਠ ਕੌਣ ਹੈ, ਜੋ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਚੋਣ ਮੁੱਦਾ ਬਣ ਗਿਆ ਹੈ, ਜਿਸ ਦੇ ਕਾਰਨਾਮਿਆਂ ਦੀ ਚਰਚਾ ਤਰਨ ਤਾਰਨ ਦੀ ਚੋਣ ਰੈਲੀਆਂ ਅਤੇ ਰੋਡ ਸ਼ੌਅਜ਼ ਵਿੱਚ ਹੋ ਰਹੀ ਹੈ। ਨਾ ਭਾਰਤ ਵਿੱਚ ਰਹਿੰਦਾ ਹੈ, ਚੋਣ ਪ੍ਰਚਾਰ ਕਰਦਾ ਹੈ।
ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਕਮਲਦੀਪ ਸਿੰਘ ਬਰਾੜ ਨੇ ਇਸ ਬਾਰੇ ਇੱਕ ਰਿਪੋਰਟ ਕੀਤੀ ਹੈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਾਲ ਹੀ ਵਿੱਚ ਤਰਨ ਤਾਰਨ ਉਪਚੋਣ ਲਈ ਚੀਮਾ ਪਿੰਡ ਵਿੱਚ ਹੋਏ ਰੋਡ ਸ਼ੋਅ ਦੌਰਾਨ, ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ “ਪਿੰਡ ਵਾਸੀਆਂ ਵੱਲੋਂ ਅਪੀਲ” ਕੀਤੀ ਕਿ “ਗੈਂਗਸਟਰ ਨਾਲ ਸਬੰਧਤ ਹਿੰਸਾ ਦੀ ਇਕ ਘਟਨਾ ‘ਚ ਨਿਆਂ ਮਿਲਣਾ ਚਾਹੀਦਾ।”
ਢਿੱਲੋਂ ਨੇ ਦੋਸ਼ ਲਗਾਇਆ ਕਿ ਚੀਮਾ ਪਿੰਡ ਦੇ ਮੋਹਤਬਰ ਦੇ ਕਤਲ ਤੋਂ ਬਾਅਦ ਵੀ ਪਿੰਡ ਨੂੰ “ਅਜੇ ਤੱਕ ਨਿਆਂ ਨਹੀਂ ਮਿਲਿਆ,” ਅਤੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ “ਚੋਣ ਤੋਂ ਬਾਅਦ ਨਿਆਂ ਯਕੀਨੀ ਬਣਾਇਆ ਜਾਵੇ।”
ਸੋਨੂ ਚੀਮਾ ਉਰਫ਼ ਅਵਨ ਕੁਮਾਰ ਚੀਮਾ ਪਿੰਡ ਦਾ ਸਾਬਕਾ ਸਰਪੰਚ ਸੀ, ਜਿਸਦਾ ਜਨਵਰੀ 2024 ਵਿੱਚ ਇਕ ਸੈਲੂਨ ਅੰਦਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਬਾਅਦ ਵਿੱਚ ਤਰਨ ਤਾਰਨ ਵਿਧਾਨ ਸਭਾ ਹਲਕੇ ਦੇ ਮੀਆਂਪੁਰ ਪਿੰਡ ਦੇ ਰਹਿਣ ਵਾਲੇ ਕਥਿਤ ਗੈਂਗਸਟਰ ਅਮ੍ਰਿਤਪਾਲ ਸਿੰਘ ਬਾਠ ਖਿਲਾਫ ਕਤਲ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕਰ ਲਿਆ। ਬਾਠ ਬਾਰੇ ਮੰਨਿਆ ਜਾਂਦਾ ਹੈ ਕਿ ਉਹ 2018 ‘ਚ ਬਾਹਰ ਚਲਾ ਗਿਆ ਤੇ ਹੁਣ ਕਨੇਡਾ ‘ਚ ਹੈ।
ਢਿੱਲੋਂ ਅਤੇ ਮੁੱਖ ਮੰਤਰੀ ਮਾਨ ਦੋਵਾਂ ਨੇ ਗੱਲਬਾਤ ਦੌਰਾਨ ਬਾਠ ਦਾ ਨਾਮ ਨਹੀਂ ਲਿਆ। ਢਿੱਲੋਂ ਦੇ ਬਿਆਨ ਦਾ ਜਵਾਬ ਦੇਂਦੇ ਹੋਏ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕਾਨੂੰਨ ਲਾਗੂ ਕਰਨ ਵਿੱਚ ਸਖ਼ਤ ਰੁਖ ਅਪਣਾਇਆ ਜਾਵੇਗਾ। ਉਨ੍ਹਾਂ ਕਿਹਾ, “ਕਸੂਰਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ, ਤੇ ਕੋਈ ਰਿਆਇਤ ਜਾਂ ਸਿਫ਼ਾਰਸ਼ ਨਹੀਂ ਮੰਨੀ ਜਾਵੇਗੀ।”
ਹਾਲਾਂਕਿ ਮਾਨ ਅਤੇ ਢਿਲੋਂ ਦੋਵਾਂ ਨੇ ਬਾਠ ਦਾ ਜ਼ਿਕਰ ਕਰਨ ਤੋਂ ਗੁਰੇਜ਼ ਕੀਤਾ, ਪਰ ਕਾਂਗਰਸ ਨੇਤਾਵਾਂ, ਜਿਸ ਵਿੱਚ ਕਾਂਗਰਸ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸ਼ਾਮਲ ਹਨ, ਵਾਰ-ਵਾਰ ਇਹ ਦੋਸ਼ ਲਗਾਉਂਦੇ ਆਏ ਹਨ ਕਿ ਬਾਠ ਸ਼ਿਰੋਮਣੀ ਅਕਾਲੀ ਦਲ (ਬਾਦਲ) ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦਾ ਜਵਾਈ ਹੈ। ਰੰਧਾਵਾ ਦੀਆਂ ਤਿੰਨ ਧੀਆਂ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਇਕ – ਕੰਚਨਪ੍ਰੀਤ ਕੌਰ – ਉਸਦੀ ਚੋਣ ਮੁਹਿੰਮ ਵਿੱਚ ਸਰਗਰਮ ਨਜ਼ਰ ਆਈ ਹੈ। ਕੰਚਨਪ੍ਰੀਤ ਕੌਰ ਨੇ ਇਸ ਪਰਿਵਾਰਕ ਸਬੰਧ ਬਾਰੇ ਨਾ ਤਾਂ ਪੁਸ਼ਟੀ ਕੀਤੀ ਹੈ ਤੇ ਨਾ ਹੀ ਇਨਕਾਰ।
ਮੀਡੀਆ ਨਾਲ ਗੱਲਬਾਤ ਦੌਰਾਨ ਕੰਚਨਪ੍ਰੀਤ ਕੌਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਤੇ ਦੋਸ਼ ਲਗਾਇਆ ਕਿ ਉਸਨੇ “ਬਾਠ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ।” ਉਸਨੇ ਹੋਰ ਕਿਹਾ ਕਿ ਸੰਧੂ “ਆਪਣੀ ਕਾਰ ਵਿੱਚ ਬਾਠ ਨੂੰ ਘੁਮਾਉਂਦਾ ਰਹਿੰਦਾ ਸੀ,” ਪਰ ਬਾਅਦ ਵਿੱਚ “ਉਸਦੇ ਖਿਲਾਫ ਹੋ ਗਿਆ ਅਤੇ ਝੂਠੇ ਮਾਮਲਿਆਂ ਵਿੱਚ ਫਸਾ ਦਿੱਤਾ।” ਇਹ ਦੋਸ਼ ਉਸ ਸਮੇਂ ਦੇ ਹਨ ਜਦੋਂ ਸੰਧੂ ਅਕਾਲੀ-ਭਾਜਪਾ ਸਰਕਾਰ ਵਿੱਚ ਵਿਧਾਇਕ ਸੀ।
ਪੁਲਿਸ ਰਿਕਾਰਡ ਮੁਤਾਬਕ, ਬਾਠ ਖ਼ਿਲਾਫ਼ ਕੁੱਲ 17 ਮਾਮਲੇ ਦਰਜ ਹਨ – ਇੰਨਾਂ ਚੋਂ 3 ਅਕਾਲੀ-ਭਾਜਪਾ ਸਰਕਾਰ ਦੌਰਾਨ ਦਰਜ ਕੀਤੇ ਗਰੇ ਜਦੋਂ ਹਰਮੀਤ ਸੰਧੂ ਵਿਧਾਇਕ ਸੀ। ਸੱਭ ਤੋਂ ਵੱਧ 12 ਮੁਕੱਦਮੇ ਕਾਂਗਰਸ ਸਰਕਾਰ (2017-2022) ਦੇ ਦੌਰਾਨ ਦਰਜ ਕੀਤੇ ਗਏ, ਅਤੇ 2024 ਵਿੱਚ ਹੋਰ ਦੋ, ਜਿਸ ਵਿੱਚ ਸੋਨੂ ਚੀਮਾ ਦਾ ਕਤਲ ਵੀ ਸ਼ਾਮਲ ਹੈ। ਇਹ ਆਖਰੀ ਦੋ ਮਾਮਲੇ ਉਸ ਵੇਲੇ ਦਰਜ ਕੀਤੇ ਗਏ ਸਨ ਜਦੋਂ ਹਰਮੀਤ ਸੰਧੂ ਅਜੇ ਆਮ ਆਦਮੀ ਪਾਰਟੀ ਵਿੱਚ ਨਹੀਂ ਸੀ ਸ਼ਾਮਲ ਹੋਏ ਸਨ।
ਸਤੰਬਰ 2019 ਵਿੱਚ, ਬਾਠ ਖਿਲਾਫ ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਜ਼ਿੰਦਾਬਾਦ ਫ਼ੋਰਸ ਨਾਲ ਕਥਿਤ ਸਬੰਧਾਂ ਲਈ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਹੇਠ ਵੀ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਉਸਦੇ ਦੋ ਸਾਥੀਆਂ – ਹਰਜੀਤ ਸਿੰਘ ਤੇ ਸ਼ਮਸ਼ੇਰ ਸਿੰਘ – ਨੂੰ ਉਸਦੇ ਮੂਲ ਪਿੰਡ ਮੀਆਂਪੁਰ ਤੋਂ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਗ੍ਰਿਫਤਾਰੀਆਂ ਦੌਰਾਨ “ਛੇ ਹਥਿਆਰ, ਜਿਨ੍ਹਾਂ ਵਿੱਚ ਇਕ 9 mm ਪਿਸਤੌਲ, ਚਾਰ .32 ਬੋਰ ਪਿਸਤੌਲ ਤੇ ਇਕ .32 ਰਿਵਾਲਵਰ” ਸਮੇਤ ਗੋਲੀਆਂ ਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ। ਪੁਲਿਸ ਨੇ ਦਾਅਵਾ ਕੀਤਾ ਕਿ ਇਹ ਟੋਲ੍ਹਾ, ਜਿਸ ਵਿੱਚ ਬਾਠ ਤੇ ਹੋਰ ਸਾਥੀ ਸ਼ੁਭਦੀਪ ਸਿੰਘ, ਰਣਦੀਪ ਸਿੰਘ, ਗੋਲਡੀ ਤੇ ਕਰਨਾਲ ਦਾ ਆਸ਼ੂ ਵੀ ਸ਼ਾਮਲ ਸਨ, “ਪੰਜਾਬ ਵਿੱਚ ਇਕ ਵੱਡੇ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਿਹਾ ਸੀ।”
ਕਾਂਗਰਸ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਬਾਠ ਨੇ “ਤਰਨ ਤਾਰਨ ਦੇ ਸਰਪੰਚਾਂ ਨੂੰ ਧਮਕੀ ਭਰੇ ਫ਼ੋਨ ਕੀਤੇ” ਤਾਂ ਜੋ ਉਹ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਵੋਟ ਪਾਉਣ।
ਇਹ ਸਹੀ ਹੈ ਕਿ ਕਿ ਸੋਨੂ ਚੀਮਾ ਦੇ ਕਤਲ ਤੋਂ ਬਾਅਦ ਸੁਖਜਿੰਦਰ ਕੌਰ ਰੰਧਾਵਾ ਦੀ ਰਾਜਨੀਤਿਕ ਜ਼ਮੀਨ ਉਸੇ ਇਲਾਕੇ ‘ਚ ਵਧੀ ਫੁੱਲੀ ਜਿੱਥੇ ਕਿਤੇ ਸੋਨੂੰ ਚੀਮੇ ਦਾ ਸਿੱਕਾ ਚੱਕਦਾ ਸੀ। ਚੀਮਾ ਖੁਦ ਇਕ ਪ੍ਰਭਾਵਸ਼ਾਲੀ ਪਰ ਵਿਵਾਦਿਤ ਸ਼ਖ਼ਸੀਅਤ ਸੀ ਜਿਸਦੇ ਖ਼ਿਲਾਫ਼ ਵੀ ਇਰਾਦਾ ਕਤਲ ਅਤੇ ਬਲਾਤਕਾਰ ਦੇ ਗੰਭੀਰ ਅਪਰਾਧਿਕ ਮਾਮਲੇ ਦਰਜ ਸਨ।

