ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦੇ ਡੀਜੀ ਮੇਜਰ ਜਨਰਲ (ਰੈਜ਼) ਅਮੀਰ ਬਾਰਮ ਨੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨਾਲ ਗੱਲ ਕੀਤੀ ਅਤੇ “ਅਪ੍ਰੇਸ਼ਨ ਸਿੰਦੂਰ ਦੀ ਸਫਲਤਾ ਦੀ ਸ਼ਲਾਘਾ ਕਰਦੇ ਹੋਏ ਅੱਤਵਾਦ ਵਿਰੁੱਧ ਭਾਰਤ ਦੀ ਸਹੀ ਲੜਾਈ ਲਈ ਇਜ਼ਰਾਈਲ ਦਾ ਪੂਰਾ ਸਮਰਥਨ ਦਿੱਤਾ।” ਭਾਰਤ ਨੇ ਕਿਹਾ, “ਦੋਵਾਂ ਪੱਖਾਂ ਨੇ ਦੁਵੱਲੇ ਰੱਖਿਆ ਸਬੰਧਾਂ ਨੂੰ ਡੂੰਘਾ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਰਣਨੀਤਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਭਵਿੱਖ ਦੇ ਰੋਡਮੈਪ ‘ਤੇ ਚਰਚਾ ਕੀਤੀ।”
ਓਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਅਧਾਰਿਤ ਅੱਤਵਾਦੀ ਸੰਗਠਨਾਂ ਦੇ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ ਤੇ 35 ਤੋਂ 40 ਆਰਮੀ ਦੇ ਸੈਨਿਕ ਵੀ ਮਾਰੇ ਗਏ ਸਨ। ਭਾਰਤ ਨੇ ਪਾਕਿਸਤਾਨ ਤੇ ਏਅਰ ਸਟਰਾਈਕ ਕਰਕੇ ਪਾਕਿਸਤਾਨ ਦੀ 20 ਪ੍ਰਤੀਸ਼ਤ ਏਅਰ ਰੱਖਿਆ ਪ੍ਰਣਾਲੀ ਨੂੰ ਨਸ਼ਟ ਕਰ ਦਿੱਤਾ ਸੀ। ਭਾਰਤ ਨੇ ਇਸ ਓਪਰੇਸ਼ਨ ਦੌਰਾਨ ਚੀਨ ਦਾ ਏਅਰ ਡਿਫੈਂਸ ਸਿਸਟਮ ਜੋ ਪਾਕਿਸਤਾਨ ਨੂੰ ਮਿਲਿਆ ਸੀ ਉਸ ਨੂੰ ਵੀ ਨਸ਼ਟ ਕਰ ਦਿੱਤਾ ਸੀ ਜਿਸ ਦਾ ਨਾਂ ਐੱਚ.ਕੀਊ 1 ਸੀ।