ਇਜ਼ਰਾਈਲ ਦੇ ਇਰਾਨ ’ਤੇ ਹਮਲੇ ਨਾਲ ਪੰਜਾਬ ਵਿਚ ਬਾਸਮਤੀ ਚੌਲਾਂ ਦੇ ਨਿਰਯਾਤਕਾਰਾਂ ਦੀ ਚਿੰਤਾ ਵਧਾ ਦਿਤੀ ਹੈ ਕਿਉਂਕਿ ਭਾਰਤ ਤੋਂ ਅਰਬ ਦੇਸ਼ਾਂ ਨੂੰ ਜਿੰਨਾ ਬਾਸਮਤੀ ਚੌਲ ਨਿਰਯਾਤ ਕੀਤਾ ਜਾਂਦਾ ਹੈ, ਉਸ ਵਿਚ ਸੱਭ ਤੋਂ ਵੱਧ ਹਿੱਸਾ ਪੰਜਾਬ ਦਾ ਹੁੰਦਾ ਹੈ। ਖੇਤੀਬਾੜੀ ਤੇ ਪ੍ਰੋਸੈਸਡ ਖ਼ੁਰਾਕ ਉਤਪਾਦ ਨਿਰਯਾਤ ਵਿਕਾਸ ਅਥਾਰਟੀ (ਐਪੇਡਾ) ਅਨੁਸਾਰ, ਭਾਰਤ ਤੋਂ 48,000 ਕਰੋੜ ਰੁਪਏ ਦੇ ਬਾਸਮਤੀ ਚੌਲਾਂ ਦੀ ਨਿਰਯਾਤ ’ਚ ਪੰਜਾਬ ਦਾ ਹਿੱਸਾ 40 ਫ਼ੀਸਦੀ ਹੈ। ਇਸ ’ਚੋਂ ਲਗਭਗ 25 ਫ਼ੀ ਸਦੀ ਬਾਸਮਤੀ ਚੌਲ ਸਿਰਫ਼ ਇਰਾਨ ਨੂੰ ਜਾਂਦਾ ਹੈ।
ਇਰਾਨ ’ਤੇ ਇਜ਼ਰਾਈਲ ਦੇ ਹਮਲੇ ਨਾਲ ਪੰਜਾਬ ਦਾ ਬਾਸਮਤੀ ਨਿਰਯਾਤ ਰੁਕਿਆ

