ਤਹਿਰਾਨ : ਇਜ਼ਰਾਇਲ ਤੋਂ ਬਾਅਦ ਇਰਾਨ ਨੇ ਵੀ ਸੀਜਫਾਇਰ ਦਾ ਐਲਾਨ ਕਰ ਦਿੱਤਾ ਹੈ। ਇਰਾਨ ਦੇ ਸੁਪਰੀਮ ਨੈਸ਼ਨਲ ਸਕਿਓਰਿਟੀ ਕੋਸਲ ਨੇ ਬਿਆਨ ਜਾਰੀ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਰਾਨ ਨੇ ਦੁਸ਼ਮਣ ਨੂੰ ਪਛਤਾਉਣ ਅਤੇ ਹਾਰ ਮੰਨਣ ਦੇ ਲਈ ਕਰ ਦਿੱਤਾ ਗਿਆ ਹੈ।
ਇਰਾਨ ਨੇ ਇਜ਼ਰਾਈਲ ਉਤੇ ਮੰਗਲਵਾਰ ਨੂੰ ਤਾਜਾ ਹਮਲੇ ਕਰਨ ਤੋਂ ਇਨਕਾਰ ਕੀਤਾ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਦੇ 12ਵੇਂ ਦਿਨ ਅੱਜ ਇਜ਼ਰਾਈਲ ਅਤੇ ਇਰਾਨ ਦਰਮਿਆਨ ਸੀਜਫਾਇਰ ਦਾ ਐਲਾਨ ਕੀਤਾ ਹੈ। ਟਰੰਪ ਨੇ ਪੋਸਟ ਵਿਚ ਲਿਖਿਆ ਕਿ ਅੱਜ ਤੋਂ ਹੀ ਸੀਜਫਾਇਰ ਲਾਗੂ ਹੁੰਦਾ ਹੈ ਅਤੇ ਕਿਰਪਾ ਕਰਕੇ ਦੋਵੇਂ ਦੇਸ਼ ਇਸ ਨੂੰ ਨਾ ਤੋੜਨ।

