ਐਕਸੀਓਮ-4 ਮਿਸਨ, ਜੋ ਸ਼ੁਭਾਂਸੂ ਸੂਕਲਾ ਤੇ ਤਿੰਨ ਹੋਰਾਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲੈ ਕੇ ਜਾਣ ਵਾਲੀ ਸੀ, ਨੂੰ ਸਪੇਸਐਕਸ ਦੇ ਫਾਲਕਨ-9 ਰਾਕੇਟ ’ਚ ਲੀਕ ਦੀ ਸਮੱਸਿਆ ਆਉਣ ਤੋਂ ਬਾਅਦ ਦੁਬਾਰਾ ਟਾਲ ਦਿੱਤਾ ਗਿਆ ਹੈ। ਸਪੇਸਐਕਸ ਨੇ ਐਲਾਨ ਕੀਤਾ ਹੈ ਕਿ ਰਾਕੇਟ ਦੇ ਬੂਸਟਰਾਂ ਦੇ ਪੋਸਟ-ਸਟੈਟਿਕ ਨਿਰੀਖਣ ਤੋਂ ਬਾਅਦ ਮੁਰੰਮਤ ਲਈ ਸਮਾਂ ਦੇਣ ਲਈ ਫਾਲਕਨ-9 ਲਾਂਚ ਲਈ ਰੋਕ ਦਿੱਤਾ ਗਿਆ ਹੈ।
ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਕਿਹਾ ਕਿ ਲਾਂਚ ਪੈਡ ’ਤੇ ਸੱਤ-ਸਕਿੰਟ ਦੇ ਗਰਮ ਟੈਸਟ ਦੌਰਾਨ ਪ੍ਰੋਪਲਸ਼ਨ ਬੇ ’ਚ ਤਰਲ ਆਕਸੀਜਨ ਲੀਕ ਹੋਣ ਦਾ ਪਤਾ ਲੱਗਾ ਸੀ। ਸਪੇਸ ਐਕਸ ਨੇ ਵੀ ਐਕਸ ’ਤੇ ਇੱਕ ਪੋਸਟ ਸਾਂਝੀ ਕਰਦੇ ਲਿਖਿਆ ਕਿ ਜਲਦੀ ਹੀ ਨਵੀਂ ਮਿਤੀ ਲਾਂਚ ਕੀਤੀ ਜਾਵੇਗੀ।
ਨਾਰਾਇਣਨ ਨੇ ਕਿਹਾ ਕਿ ਇਸਰੋ ਟੀਮ ਨੇ ਐਕਸੀਓਮ ਤੇ ਸਪੇਸਐਕਸ ਦੇ ਮਾਹਿਰਾਂ ਨਾਲ ਚਰਚਾ ਕੀਤੀ ਤੇ ਇਹ ਫ਼ੈਸਲਾ ਕੀਤਾ ਗਿਆ ਕਿ ਲੀਕ ਨੂੰ ਠੀਕ ਕੀਤਾ ਜਾਵੇਗਾ ਤੇ ਲਾਂਚ ਲਈ ਕਲੀਅਰਿੰਗ ਤੋਂ ਪਹਿਲਾਂ ਜ਼ਰੂਰੀ ਪ੍ਰਮਾਣਿਕਤਾ ਟੈਸਟ ਵੀ ਕੀਤੇ ਜਾਣਗੇ।

