International Main News

ਐਲੋਨ ਮਸਕ ਨੇ ਡੋਨਾਲਡ ਟਰੰਪ ਤੋਂ ਮੰਗੀ ਮੁਆਫੀ, ਕਿਹਾ ਮੈ ਟਰੰਪ ਬਾਰੇ ਜਿਆਦਾ ਬੋਲ ਗਿਆ ਸੀ

ਟਰੰਪ

ਟੇਸਲਾ ਦੇ ਸੀ.ਈ.ਓ. ਐਲੋਨ ਮਸਕ ਨੇ ‘ਐਕਸ’ ’ਤੇ ਪੋਸਟ ਕਰ ਕਿਹਾ ਕਿ ਮੈਨੂੰ ਪਿਛਲੇ ਹਫ਼ਤੇ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਆਪਣੀਆਂ ਕੁਝ ਪੋਸਟਾਂ ’ਤੇ ਅਫ਼ਸੋਸ ਹੈ। ਉਹ ਗੱਲਾਂ ਹੁਣ ਬਹੁਤ ਅੱਗੇ ਨਿਕਲ ਗਈਆਂ ਹਨ। ਪਿਛਲੇ ਕਈ ਦਿਨਾਂ ਤੋਂ ਟਰੰਪ ਤੇ ਮਸਕ ਦਾ ਵਿਵਾਦ ਜ਼ਿਆਦਾ ਵੱਧ ਗਿਆ ਸੀ ਜਿਸ ਕਰਕੇ ਉਹਨਾਂ ਨੇ ਇੱਕ-ਦੂਜੇ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਸਨ।

ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਟਰੰਪ ਦੁਆਰਾ ਲਿਆਦਾਂ ਬਿਲ ‘ਦਾ ਬਿਊਟੀਫੁੱਲ ਬਿਲ’ ਦਾ ਜਨਤਕ ਤੌਰ ਤੇ ਵਿਰੋਧ ਕੀਤਾ ਸੀ।

ਮਸਕ ਨੇ Epstein files ਖੋਲ੍ਹਣ ਦੀ ਟਰੰਪ ਨੂੰ ਧਮਕੀ ਦਿੱਤੀ ਸੀ ਜਿਸ ਕਰਕੇ ਵਿਵਾਦ ਹੋਰ ਵੱਧ ਚੁੱਕਾ ਸੀ। ਇਸ ਸਾਰੇ ਵਿਵਾਦ ਦੇ ਚਲਦਿਆਂ ਐਲੋਨ ਮਸਕ ਦੀ ਜਾਇਦਾਦ ਨੂੰ ਵੱਡਾ ਝਟਕਾ ਲੱਗਾ ਹੈ ਜਿਸਦੇ ਚਲਦਿਆਂ ਉਸਦੀ ਕਈ ਬਿਲੀਅਨ ਡਾਲਰ ਜਾਇਦਾਦ ਡਿੱਗ ਚੁੱਕੀ ਹੈ ਜੋ ਲਗਭਗ 30 ਬਿਲੀਅਨ ਡਾਲਰ ਦੇ ਕਰੀਬ ਹੈ।

ਟਰੰਪ ਨੇ ਵੀ ਕਈ ਇਲਜ਼ਾਮ ਐਲੋਨ ਮਸਕ ਤੇ ਲਗਾਏ ਸਨ ਜਿਸ ਵਿੱਚ ਟਰੰਪ ਨੇ ਕਿਹਾ ਸੀ ਕਿ ਉਸਦੀ ਸਰਕਾਰ ਨੇ ਉਸਨੂੰ ਵਿੱਤੀ ਫਾਇਦਾ ਦਿੱਤਾ ਹੈ ਅਤੇ ਇਸਦਾ ਹੁਣ ਮੁੜ ਤੋਂ ਅੰਦਾਜ਼ਾ ਲਗਾਇਆ ਜਾਵੇਗਾ ਤੇ ਐਲੋਨ ਤੋਂ ਪ੍ਰਪਾਤ ਕੀਤਾ ਜਾਵੇਗਾ। ਪਰ ਦੂਜੇ ਪਾਸੇ ਐਲੋਨ ਦੇ ਪਿਤਾ ਨੇ ਇੱਕ ਮੀਡੀਆ ਕਾਨਫਰੰਸ ਵਿੱਚ ਕਿਹਾ ਸੀ ਕਿ ਉਹ ਵਿਵਾਦ ਨੂੰ ਜਲਦ ਸੁਲਝਾਅ ਲੈਣਗੇ ਤੇ ਮਸਲਾ ਛੇਤੀ ਹੱਲ ਹੋ ਜਾਵੇਗਾ ਅਤੇ ਇਸਦਾ ਅਸਰ ਵੀ ਦਿੱਖ ਰਿਹਾ ਹੈ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm