News

ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਵੱਲੋਂ ਕੀਤਾ ਗਿਆ ਅਰਥੀ ਫੂਕ ਮੁਜਾਹਰਾ

ਕਿਸਾਨ ਯੂਨੀਅਨ

ਪਾਤੜਾਂ/ ਬਿਊਰੋ ਨਿਊਜ਼

ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਪਾਤੜਾ ਤਹਿਸੀਲ ਵਿਖੇ ਕੀਤਾ ਗਿਆ,ਪੰਜਾਬ ਵਿੱਚ ਆਏ ਹੜਾਂ ਨਾਲ ਹੋਏ ਵੱਡੇ ਨੁਕਸਾਨ ਦਾ ਕਿਸਾਨਾਂ ਮਜ਼ਦੂਰਾਂ ਨੂੰ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ।

ਸੂਬਾ ਆਗੂ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੀ ਲੋਕਾਂ ਤੇ ਸੰਸਥਾਵਾਂ ਨੇ ਬਾਂਹ ਫੜੀ, ਸਰਕਾਰ ਸਿਆਸੀ ਰੋਟੀਆਂ ਸੇਕਣ ਤੋ ਸਿਵਾ ਕੁੱਝ ਨਹੀ ਕਰ ਰਹੀ ਅੱਜ ਦੇ ਇਸ ਐਕਸਨ ਵਿੱਚ ਜਥੇਬੰਦੀ ਦੇ ਆਗੂ ਸਾਹਿਬਾਨ ਅਤੇ ਕਿਸਾਨ ਹਾਜ਼ਰ ਸਨ।

ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੀ ਨੀਤੀ ਵਿੱਚ ਵੱਡਾ ਫ਼ਰਕ ਹੈ ਬੋਲਦਿਆਂ ਸਰਕਾਰ ਨੂੰ ਤਿੱਖੇ ਹੱਥੀ ਲੈਂਦਿਆਂ ਪਰਾਲੀ ਦੀ ਰਹਿੰਦ ਖੁਹੰਦ ਦੀ ਸਾਂਭ ਸੰਭਾਲ ਲਈ ਸਰਕਾਰ ਤੋ ਕਿਸਾਨਾਂ ਨੂੰ 7000 ਏਕੜ ਮੁਆਵਜੇ ਦੀ ਮੰਗ ਕੀਤੀ ਅਤੇ ਸ਼ੰਭੂ ਖਨੌਰੀ ਬਾਰਡਰ ਤੋਂ ਚੋਰੀ ਹੋਇਆ ਕਿਸਾਨਾਂ ਦਾ ਸਮਾਨ ਅਤੇ ਟਰਾਲੀਆਂ ਦੀ ਭਰਪਾਈ ਲਈ ਸਰਕਾਰ ਤੋਂ ਮੰਗ ਕੀਤੀ ਅਤੇ ਜੋ ਸਰਕਾਰ ਕਿਸਾਨਾਂ ਤੇ ਪਰਾਲੀ ਸਾੜਨ ਤੇ ਪਰਚੇ ਦਰਜ ਕਰ ਰਹੀ ਹੈ।

ਸਰਕਾਰ ਕਿਸਾਨਾਂ ਤੇ ਕੋਈ ਵੀ ਕਾਰਵਾਈ ਕਰਦੀ ਹੈ ਉਸ ਨੂੰ ਤੁਰੰਤ ਬੰਦ ਕੀਤਾ ਜਾਵੇ, ਨਹੀਂ ਆਉਣ ਵਾਲੇ ਸਮੇਂ ਵਿੱਚ ਕਿਸਾਨ ਲਾਮਬੰਦ ਹੋ ਕੇ ਸਰਕਾਰ ਦੇ ਖਿਲਾਫ ਵੱਡਾ ਐਕਸ਼ਨ ਲੈਣ ਲਈ ਮਜਬੂਰ ਹੋਣਗੇ। ਇਸ ਅਰਥੀ ਫੂਕ ਮੁਜ਼ਾਹਰੇ ਵਿੱਚ ਜਿਲਾ ਆਗੂ ਯਾਦਵਿੰਦਰ ਸਿੰਘ, ਸੱਤਨਾਮ ਸਿੰਘ ਨਿਆਲ, ਅਮਰੀਕ ਸਿੰਘ ਕਲਵਾਨੂੰ, ਪਿਰਤਪਾਲ ਸਿੰਘ ਤੰਬੂਵਾਲਾ, ਹਰਦਿਆਲ ਘੱਗਾ, ਪ੍ਰੀਤਮ ਸਿੰਘ ਘੱਗਾ, ਸੁੱਖਾ ਦਫ਼ਤਰੀਵਾਲਾ, ਨਿਸ਼ਾਨ ਬੂਰੜ, ਮੁਖਤਿਆਰ ਭੂਤਗੜ, ਹਰਜੀਤ ਸਿੰਘ ਆਦਿ ਹਾਜਰ ਸਨ।

Admin DoojaPunjab

About Author

You may also like

Main News News

Punjab Vidhan Sabha: ਰਾਜਪਾਲ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਸਫਾਏ ਦਾ ਸੰਕਲਪ ਦੁਹਰਾਇਆ

ਵਡੇਰੇ ਜਨਤਕ ਹਿੱਤ ਵਿੱਚ ਸੂਬਾ ਸਰਕਾਰ ਦੀਆਂ ਲੀਹੋਂ ਹਟਵੀਆਂ ਪਹਿਲਕਦਮੀਆਂ ਗਿਣਾਈਆਂ ਕਿਸਾਨਾਂ ਦੇ ਮੁੱਦੇ ’ਤੇ ਸੂਬਾ ਸਰਕਾਰ ਸੰਵੇਦਨਸ਼ੀਲ Punjab Vidhan
Main News News

ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਨੇ ਕਿਹਾ ਹੈ ਕਿ ਪਟਿਆਲਾ ਵਿਖੇ ਕਰਨਲ ਅਤੇ ਉਸ ਦੇ ਪੁੱਤਰ ਦੇ ਮਾਮਲੇ ਵਿੱਚ ਐੱਸਐੱਸਪੀ ਦਾ ਅਸਤੀਫ਼ਾ ਲਿਆ ਜਾਵੇ।

ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪਾਰਟੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਭਾਰਤੀ ਫੌਜ