ਪਾਮੋਲਿਨ, ਪਾਮ ਤੇਲ ਦਾ ਤਰਲ ਹਿੱਸਾ ਹੈ, ਜਿਸ ਵਿੱਚ ਪ੍ਰਤੀ 100 ਗ੍ਰਾਮ ਤੇਲ ਵਿੱਚ ਲਗਭਗ 40 ਗ੍ਰਾਮ “ਬੁਰੇ” ਸੰਤ੍ਰਿਪਤ ਫੈਟੀ ਐਸਿਡ (SFA) ਅਤੇ 40 ਗ੍ਰਾਮ “ਚੰਗੇ” ਮੋਨੋ-ਅਨਸੈਚੁਰੇਟਿਡ ਫੈਟੀ ਐਸਿਡ (MUFA) ਹੁੰਦੇ ਹਨ। ਇਸ ਦੌਰਾਨ, ਨਾਰੀਅਲ ਦੇ ਤੇਲ ਅਤੇ ਘਿਓ ਵਿੱਚ ਸਭ ਤੋਂ ਵੱਧ SFA ਸਮੱਗਰੀ ਹੈ, ਲਗਭਗ 90 ਗ੍ਰਾਮ ਅਤੇ 70 ਗ੍ਰਾਮ, ਇਸ ਕਰਕੇ ਪਾਮ ਤੇਲ ਇਹਨਾਂ ਦੂਜੇ ਤੇਲਾਂ ਨਾਲ ਬਿਹਤਰ ਵਿਕਲਪ ਹੋ ਸਕਦਾ ਹੈ।
ਹਾਰਵਰਡ ਮਾਹਰਾਂ ਦੇ ਅਨੁਸਾਰ, ਪਾਮ ਤੇਲ ਸ਼ਾਇਦ ਮੱਖਣ ਨਾਲੋਂ ਵਧੀਆ ਵਿਕਲਪ ਹੈ। ਇੰਡੋਨੇਸ਼ੀਆ, ਥਾਈਲੈਂਡ ਵਰਗੇ ਦੇਸ਼ ਪਾਮ ਤੇਲ ਦੇ ਸਭ ਤੋਂ ਵੱਡੇ ਉਤਪਾਦਕ ਦੇਸ਼ ਹਨ ਭਾਰਤ ਇਹਨਾਂ ਦੇਸ਼ਾਂ ਤੋਂ ਆਪਣੇ ਲਈ ਪਾਮ ਤੇਲ ਦੀ ਅਯਾਤ ਕਰਦਾ ਹੈ ਭਾਰਤ ਵਿੱਚ ਵੀ ਕਈ ਰਾਜ਼ਾਂ ਵਿੱਚ ਇਸਦੀ ਖੇਤੀ ਕੀਤੀ ਜਾਂਦੀ ਹੈ ਪਰ ਇਹ ਪੂਰੇ ਦੇਸ਼ ਦੀ ਜ਼ਰੂਰਤ ਪੂਰੀ ਨਹੀਂ ਕਰ ਸਕਦਾ।
