Main News News

ਕੇਜਰੀਵਾਲ ਦਾ ਸੀਸ਼ ਮਹਿਲ -2 ਵਿਵਾਦ, ਭਗਵੰਤ ਮਾਨ ਦਾ ਜਵਾਬ

ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਅਮਨ ਅਰੋੜਾ

ਚੰਡੀਗੜ੍ਹ/ ਦੂਜਾ ਪੰਜਾਬ ਨਿਊਜ਼

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਥਿਤ ਸ਼ੀਸ਼ ਮਹਿਲ -2 ਦਾ ਵਿਵਾਦ ਗਰਮਾਇਆ ਹੋਇਆ ਹੈ।

ਆਮ ਆਦਮੀ ਪਾਰਟੀ ਦੀ ਬਾਗੀ ਆਗੂ ਅਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਟਵੀਟ ਕਰ ਕੇ ਦਾਅਵਾ ਕੀਤਾ ਸੀ ਕਿ ਚੰਡੀਗੜ੍ਹ ਦੇ ਸੈਕਟਰ ਦੋ ਵਿੱਚ ਅਰਵਿੰਦ ਕੇਜਰੀਵਾਲ ਲਈ ਨਵਾਂ ਸ਼ੀਸ਼ ਮਹਿਲ ਬਣਾਇਆ ਗਿਆ ਹੈ।

ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵਾਤੀ ਮਾਲੀਵਾਲ ਦੇ ਦਾਅਵੇ  ਨੂੰ ਰੱਦ ਕਰਦਿਆਂ ਕਿਹਾ ਸੀ ਕਿ ਇਹ ਕੋਠੀ ਦਰਅਸਲ ਉਨ੍ਹਾਂ ਦਾ ਕੈਂਪ ਆਫਿਸ ਹੈ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ 16 ਮਾਰਚ 2022 ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਚੰਡੀਗੜ੍ਹ ਦੇ ਸੈਕਟਰ 2 ਦੀ ਕੋਠੀ ਨੰਬਰ 45 ਵਿੱਚ ਉਨ੍ਹਾਂ ਦੀ ਰਿਹਾਇਸ਼ ਹੈ ਅਤੇ 50 ਨੰਬਰ ਕੋਠੀ ਕੋਈ ਸ਼ੀਸ਼ ਮਹਿਲ ਨਹੀਂ ਸਗੋਂ ਉਨ੍ਹਾਂ ਦਾ ਕੈਂਪ ਆਫਿਸ-ਕਮ ਗੈਸਟ ਹਾਊਸ ਵਜੋਂ ਅਲ਼ਾਟ ਕੀਤੀ ਗਈ ਹੈ।

ਮੁੱਖ ਮੰਤਰੀ ਦਾ ਕਹਿਣਾ ਹੈ ਕਿ ਭਾਜਪਾ ਜਿਸ ਕੋਠੀ ਨੂੰ ਸ਼ੀਸ਼ ਮਹਿਲ ਦੱਸ ਰਹੀ ਹੈ, ਉਹ ਮੁੱਖ ਮੰਤਰੀ ਦੇ ਕੋਟੇ ਦੀ ਹੈ।

ਪਰ ਭਾਰਤੀ ਜਨਤਾ ਪਾਰਟੀ ਮੁੱਖ ਮੰਤਰੀ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਲੱਗਦੀ, ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾਂ ਨੇ ‘ਐਕਸ’ ‘ਤੇ ਲਿਖਿਆ “ਮੁੱਖ ਮੰਤਰੀ ਭਗਵੰਤ ਮਾਨ ਜੀ, ਕੀ ਇਹ ਸੱਚ ਹੈ ਕਿ ਤੁਸੀਂ ਆਪਣੇ ਮੁੱਖ ਮੰਤਰੀ ਕੋਟੇ ਵਿੱਚ ਅਲਾਟ ਹੋਈ ਸੈਕਟਰ-2 ਵਾਲੀ ਕੋਠੀ ਨੂੰ ਅਰਵਿੰਦ ਕੇਜਰੀਵਾਲ ਦੇ ਨਵੇਂ ‘ਸ਼ੀਸ਼ ਮਹਲ’ ਵਾਂਗ ਤਿਆਰ ਕਰਵਾ ਦਿੱਤਾ ਹੈ? ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਸੱਚ ਜਾਣਨਾ ਚਾਹੁੰਦੇ ਹਨ |

ਅਸ਼ਵਨੀ ਸ਼ਰਮਾ ਨੇ ਦੋਸ਼ ਲਗਾਇਆ ਕਿ ਜਿਵੇਂ ਦਿੱਲੀ ਵਿੱਚ ਕੇਜਰੀਵਾਲ ਨੇ ਜਨਤਾ ਦੇ ਪੈਸਿਆਂ ਨਾਲ ਕਰੋੜਾਂ ਰੁਪਏ ਖਰਚ ਕਰਕੇ ਆਪਣਾ ਸ਼ੀਸ਼ ਮਹਲ ਤਿਆਰ ਕੀਤਾ ਸੀ, ਹੁਣ ਓਹੀ ਤਸਵੀਰ ਪੰਜਾਬ ਵਿੱਚ ਤਿਆਰ ਕੀਤੀ ਗਈ ਲਗਦੀ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਇਹ ਜਨਤਾ ਦੇ ਪੈਸਿਆਂ ਨਾਲ ਵਿਅਕਤੀਗਤ ਸ਼ਾਨ-ਸ਼ੌਕਤ ਦਿਖਾਉਣ ਦੀ ਕੋਸ਼ਿਸ਼ ਹੈ, ਜਿਸਦਾ ਸਪੱਸ਼ਟੀਕਰਨ ਭਗਵੰਤ ਮਾਨ ਨੂੰ ਦੇਣਾ ਚਾਹੀਦਾ ਹੈ।

ਹੁਣ ਜਦੋਂ ਸਿਆਸੀ ਤੌਰ ਉੱਤੇ ਅਰਵਿੰਦ ਕੇਜਰੀਵਾਲ ਦੀ ਚੰਡੀਗੜ੍ਹ ਵਿੱਚ ਰਿਹਾਇਸ਼ ਦਾ ਮਾਮਲਾ ਸਿਆਸੀ ਤੌਰ ਉੱਤੇ ਭਖਿਆ ਹੋਇਆ ਹੈ, ਤਾਂ ਕੁਝ ਅਜਿਹੇ ਸਵਾਲ ਹਨ। ਜੋ ਸਰਕਾਰ ਤੋਂ ਜਵਾਬ ਦੀ ਮੰਗ ਕਰਦੇ ਹਨ।

ਸਵਾਲ ਨੰਬਰ 1- ਮੁੱਖ ਮੰਤਰੀ ਦੇ ਕੋਟੇ ਵਿੱਚ ਕਿੰਨੀਆਂ ਕੋਠੀਆਂ ਅਲ਼ਾਟ ਹਨ, ਕੀ ਇਨ੍ਹਾਂ ਦੀ ਗਿਣਤੀ 2 ਜਾਂ ਢਾਈ ਦਰਜਨ ਦੇ ਕਰੀਬ ਹੈ।

ਸਵਾਲ ਨੰਬਰ 2- ਕੀ 50 ਨੰਬਰ ਕੋਠੀ ਨੂੰ ਸ਼ਿੰਗਾਰਨ ਲਈ ਕੋਈ ਵਿਸ਼ੇਸ਼ ਬਜਟ ਜਾਂ ਖ਼ਰਚਾ ਕੀਤਾ ਗਿਆ ਹੈ। ਜਿਸ ਕਾਰਨ ਇਸ ਨੂੰ ਸੀਸ਼ ਮਹਿਲ ਕਿਹਾ ਜਾ ਸਕੇ।

ਸਵਾਲ ਨੰਬਰ 3- ਮੁੱਖ ਮੰਤਰੀ ਦੀਆਂ ਹਿਰਾਇਸ਼ ਹੀ ਤਿੰਨ ਕੋਠੀਆਂ ਨੂੰ ਜੋੜ ਕੇ ਬਣਾਈ ਗਈ ਹੈ, ਜਿਸ ਮੁੱਖ ਮੰਤਰੀ ਆਪ ਰਹਿੰਦੇ ਹਨ, ਉਹ ਕੈਬਨਿਟ ਬੈਠਕਾਂ ਕਰਦੇ ਹਨ, ਦੇਸ਼ਾਂ- ਵਿਦੇਸ਼ੋਂ ਆਏ ਮਹਿਮਾਨਾਂ ਨੂੰ ਮਿਲਦੇ ਹਨ। ਤੇ ਮੀਡੀਆ ਟੀਮ ਵੀ ਕੰਮ ਕਰ ਰਹੀ ਹੈ।

ਤਾਂ ਕੀ ਕੈਂਪ ਆਫਿਸ ਦੱਸੀ ਜਾ ਰਹੀ ਕੋਠੀ ਵਿੱਚੋਂ ਕਿਹੋ-ਜਿਹੀ ਗਤੀਵਿਧੀ ਹੋ ਰਹੀ ਹੈ।

..ਨਾਲ ਪੰਜਾਬ ਭਵਨ ਵੀ ਹੈ, ਕੀ ਉਸ ਦੀ ਵਰਤੋਂ ਸਰਕਾਰ ਨਹੀਂ ਕਰ ਸਕਦੀ

ਸਭ ਤੋਂ ਅਹਿਮ ਸਵਾਲ, ਕੀ ਅਰਵਿੰਦ ਕੇਜਰੀਵਾਲ ਇਸ ਕੋਠੀ ਵਿੱਚ ਰਹਿੰਦੇ ਹਨ ਜਾਂ ਨਹੀਂ। ਜੇ ਰਹਿੰਦੇ ਹਨ ਤਾਂ ਕੀ ਉਨ੍ਹਾਂ ਲਈ ਵਿਸ਼ੇਸ਼ ਤੌਰ ਉੱਤੇ ਕੋਠੀ ਨੂੰ ਤਿਆਰ ਕਰਵਾਇਆ ਗਿਆ ਹੈ।

ਸੋ ਇਹ ਕੁਝ ਅਜਿਹੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਦਿੱਤੇ ਬਿਨਾਂ ਸ਼ੀਸ਼ ਮਹਿਲ-2 ਦਾ ਵਿਵਾਦ ਠੰਢਾ ਨਹੀਂ ਹੋਣਾ।

ਕੈਪਟਨ ਅਮਰਿੰਦਰ ਇਸ ਕੋਠੀ ਦੀ ਵਰਤੋਂ ਅਰੂਸਾ ਆਲਮ ਲਈ ਕਰਦਾ ਸੀ ਅਤੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਲਈ। ਅਜਿਹੇ ਇਲਜ਼ਾਮ ਮੀਡੀਆ ਦੀਆਂ ਸੁਰਖੀਆਂ ਬਣਦੇ ਰਹਿਣਗੇ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm