ਚੀਨ, ਪਾਕਿਸਤਾਨ ਅਤੇ ਅਫਗਾਨਿਸਤਾਨ ਬੁੱਧਵਾਰ ਨੂੰ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਨੂੰ ਅਫਗਾਨਿਸਤਾਨ ਤੱਕ ਵਿਸਤਾਰ ਕਰਨ ਲਈ ਸਹਿਮਤ ਹੋ ਗਏ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ, ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਨੇ ਚੀਨ ’ਚ ਗੈਰ ਰਸਮੀ ਤਿਕੋਣੀ ਬੈਠਕ ਕੀਤੀ ਸੀ। ਭਾਰਤ ਨੇ 60 ਬਿਲੀਅਨ ਡਾਲਰ ਦੇ ਸੀਪੀਈਸੀ ਨਿਰਮਾਣ ਦਾ ਵਿਰੋਧ ਕੀਤਾ ਹੈ ਕਿਉਂਕਿ ਇਹ ਪੀਓਕੇ ਰਾਹੀਂ ਰੱਖਿਆ ਜਾ ਰਿਹਾ ਹੈ।
ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਪਿਛਲੇ ਹਫਤੇ ਭਾਰਤ ਦੇ ਦੌਰੇ ਤੇ ਸਨ ਅਤੇ ਉਹਨਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈ.ਸੰਕਰ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਐੱਸ.ਜੈ.ਸੰਕਰ ਨੇ ਅਫਗਾਨਿਸਤਾਨ ਦੀ ਭਾਰਤ ਉੱਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕਿ ਪਾਕਿਸਤਾਨ ਦੇ ਹਮਲੇ ਦੀ ਨਿੰਦਾ ਦੀ ਸ਼ਾਲਾਘਾ ਕੀਤੀ ਸੀ।