ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਪੁਲਿਸ ਨੇ ਵਿਦਿਆਰਥੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਸ੍ਰੀ ਸ਼ਾਰਦਾ ਇੰਸਟੀਚਿਊਟ ਦੇ ਸਾਬਕਾ ਮੁਖੀ ਸਵਾਮੀ ਚੈਤੰਨਿਆ ਨੰਦ ਸਰਸਵਤੀ ਨੂੰ ਗਿ੍ਰਫਤਾਰ ਕੀਤਾ ਹੋਇਆ ਹੈ।
ਪੁਲਿਸ ਨੇ ਹੁਣ ਚੈਤੰਨਿਆ ਨੰਦ ਦੀਆਂ ਸਹਿਯੋਗੀ ਤਿੰਨ ਮਹਿਲਾਵਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਚੈਤੰਨਿਆ ਨੰਦ ਦੇ ਕਹਿਣ ’ਤੇ ਵਿਦਿਆਰਥੀਆਂ ’ਤੇ ਦਬਾਅ ਪਾਉਂਦੀਆਂ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਮਹਿਲਾਵਾਂ ਵਿਚ ਸ੍ਰੀ ਸ਼ਾਰਦਾ ਇੰਸਟੀਚਿਊਟ ਦੀ ਸ਼ਵੇਤਾ ਸ਼ਰਮਾ, ਭਾਵਨਾ ਕਪਿਲ ਅਤੇ ਕਾਜਲ ਸ਼ਾਮਲ ਹਨ। ਇਨ੍ਹਾਂ ਮਹਿਲਾਵਾਂ ’ਤੇ ਇਲਜ਼ਾਮ ਹਨ ਕਿ ਇਨ੍ਹਾਂ ਨੇ ਅਪਰਾਧ ਵਿਚ ਸਹਿਯੋਗ ਕੀਤਾ, ਸ਼ਿਕਾਇਤ ਕਰਤਾਵਾਂ ਨੂੰ ਧਮਕਾਇਆ ਅਤੇ ਸਬੂਤ ਨਸ਼ਟ ਕੀਤੇ ਹਨ।
ਪੁਲਿਸ ਨੂੰ ਚੈਤੰਨਿਆ ਨੰਦ ਦੇ ਫੋਨ ਵਿਚੋਂ ਡਿਜ਼ੀਟਲ ਸਬੂਤ ਵੀ ਮਿਲੇ ਹਨ। ਇਸਦੇ ਬਾਵਜੂਦ ਵੀ ਚੈਤੰਨਿਆ ਨੰਦ ਨੂੰ ਕੋਈ ਪਛਤਾਵਾ ਨਹੀਂ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਚੈਤੰਨਿਆ ਨੰਦ ’ਤੇ ਸ੍ਰੀ ਸ਼ਾਰਦਾ ਇੰਸਟੀਚਿਊਟ ਦੀਆਂ 17 ਵਿਦਿਆਰਥਣਾਂ ਨਾਲ ਜਿਨਸ਼ੀ ਸ਼ੋਸ਼ਣ ਦਾ ਇਲਜ਼ਾਮ ਹੈ। ਉਸ ਸਮੇਂ ਉਹ ਇੰਸਟੀਚਿਊਟ ਦਾ ਮੁਖੀ ਸੀ ਅਤੇ 9 ਅਗਸਤ ਨੂੰ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
