ਇਸ ਵਾਰ ਦੀਵਾਲੀ 20 ਤਾਰੀਖ ਦੀ ਹੈ ਤਾਂ 21 ਦੀ. ਇਸ ਨੂੰ ਲੈਕੇ ਕਾਫੀ ਭੰਬਲਭੂਸਾ ਚੱਲ ਰਿਹਾ ਹੈ। ਕੋਈ ਕਹਿ ਰਿਹਾ ਹੈ ਕਿ ਸ਼ੁਭ ਤਿਓਹਾਰ 20 ਤਾਰੀਖ਼ ਦਾ ਹੈ ਤੇ ਕੋਈ 21 ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ।
ਅਸੀਂ ਇਸ ਵਾਰ ਦੀਵਾਲੀ ਮਨਾਉਣ ਦੇ ਸਹੀ ਸਮੇਂ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੀ ਪੁਸ਼ਟੀ ਦੋ ਤਰੀਕਿਆਂ ਨਾਲ ਕੀਤੀ ਗਈ।
ਪਹਿਲੀ ਭਗਵਾਨ ਬਾਲਮੀਕ ਦੀ ਰਮਾਇਣ ਮੁਤਾਬਕ ਸ੍ਰੀ ਰਾਮ ਚੰਦਰ, ਸੀਤਾ ਅਤੇ ਲਕਸ਼ਮਣ ਦੇ ਸ੍ਰੀ ਲੰਕਾ ਤੋਂ ਰਾਵਣ ਨੂੰ ਹਰਾ ਕੇ ਅਯੁੱਧਿਆ ਆਉਣ ਦੇ ਸਮੇਂ ਦੇ ਹਵਾਲੇ ਨਾਲ ਹੈ। ਇਸ ਮੁਤਾਬਕ ਜਦੋਂ ਰਾਮ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ, ਉਸ ਦਿਨ ਕੱਤਕ ਮਹੀਨੇ ਦੀ ਮੱਸਿਆ ਦਾ ਰਾਤ ਸੀ। ਜਿਸ ਦਿਨ ਚੰਦਰਮੇ ਦਾ ਪੂਰਨ ਹਨ੍ਹੇਰ ਪੱਖ਼ ਹੁੰਦਾ ਹੈ। ਇਸ ਲਈ ਅਯੁੱਧਿਆ ਨੂੰ ਦੀਪਾਂ ਨਾਲ ਸਜਾਇਆ ਗਿਆ ਸੀ। ਸੋ ਰਮਾਇਣ ਦੇ ਹਵਾਲੇ ਮੁਤਾਬਕ ਦੀਵਾਲੀ ਕੱਤਕ ਮਹੀਨੇ ਦੀ ਮੱਸਿਆ ਦੀ ਰਾਤ ਨੂੰ ਮਨਾਈ ਜਾਂਦੀ ਹੈ।
ਬਨਾਰਸ ਹਿੰਦੂ ਯੂਨੀਵਰਸਿਟੀ ਦੇ ਜੋਤਿਸ਼ ਵਿਭਾਗ ਦੇ ਪ੍ਰੋਫੈਸਰ ਪੰਡਿਤ ਸੁਭਾਸ਼ ਪਾਂਡੇ ਮੁਤਾਬਕ ਦੀਵਾਲੀ ਦਾ ਤਿਉਹਾਰ ਕੱਤਕ ਮਹੀਨੇ ਦੀ ਮੱਸਿਆ ਦੀ ਰਾਤ ਮਨਾਇਆ ਜਾਂਦਾ ਹੈ।
ਕੈਲੰਡਰ ਮੁਤਾਬਕ ਇਸ ਵਾਲ ਕੱਤਕ ਮੱਸਿਆ ਦੀ ਤਾਰੀਕ 20 ਅਕਤੂਬਰ ਨੂੰ ਸਵੇਰੇ 3:44 ਵਜੇ ਸ਼ੁਰੂ ਹੁੰਦੀ ਹੈ ਅਤੇ ਅਗਲੇ ਦਿਨ ਸਵੇਰੇ 5:53 ਵਜੇ ਖਤਮ ਹੋਵੇਗੀ।
ਹੋਰ ਤਿਉਹਾਰ ਤਾਰੀਖ਼ ਦੇ ਸ਼ੁਰੂ ਹੋਣ ਮੁਤਾਬਕ ਮਨਾਏ ਜਾਂਦੇ ਹਨ, ਦੀਵਾਲੀ ਪੂਜਾ ਕੱਤਕ ਦੀ ਮੱਸਿਆ ਦੀ ਰਾਤ ਨੂੰ ਕੀਤੀ ਜਾਂਦੀ ਹੈ। ਇਸ ਲਈ ਦੀਵਾਲੀ ਮਨਾਉਣ ਦਾ ਸਹੀ ਸਮਾਂ 20 ਅਕਤੂਬਰ ਦੀ ਰਾਤ ਹੈ।
20 ਅਕਤੂਬਰ ਨੂੰ, ਮੱਸਿਆ ਦੀ ਤਾਰੀਖ਼ ਅੱਧੀ ਰਾਤ ਤੱਕ ਪੈਂਦੀ ਹੈ। ਇਸ ਦਿਨ ਪ੍ਰਦੋਸ਼ ਕਾਲ ਵੀ ਚੱਲ ਰਿਹਾ ਹੁੰਦਾ ਹੈ, ਜੋ ਸਨਾਤਨ ਦੇਵੀ ਲਕਸ਼ਮੀ ਦੀ ਪੂਜਾ ਲਈ ਜ਼ਰੂਰੀ ਹੈ।

