Main News News

ਦੀਵਾਲੀ :ਹਿੰਦੂ ਤਿਓਹਾਰ ਦੀਵਾਲੀ ਨੂੰ ਸਿੱਖ, ਜੈਨੀ ਤੇ ਬੋਧੀ ਕਿਉਂ ਮਨਾਉਂਦੇ ਹਨ

ਦੀਵਾਲੀ ਦਾ ਤਿਓਹਾਰ

ਚੰਡੀਗੜ੍ਹ / ਦੂਜਾ ਪੰਜਾਬ ਬਿਊਰੋ

ਹਿੰਦੂ ਧਰਮ ਵਿੱਚ, ਦੀਵਾਲੀ ਭਗਵਾਨ ਰਾਮ ਦੀ 14 ਸਾਲਾ ਬਨਵਾਸ ਅਤੇ ਰਾਵਣ ਨੂੰ ਮਾਰਨ ਤੋਂ ਬਾਅਦ ਅਯੁੱਧਿਆ ਵਾਪਸੀ ਦਾ ਜਸ਼ਨ ਹੈ।

ਦੁਸ਼ਹਿਰੇ ਨੂੰ ਬਦੀ ਅਤੇ ਨੇਕੀ ਦੀ ਜਿੱਤ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ ਉਸ ਤੋਂ 20 ਦਿਨ ਬਾਅਦ ਮਿੱਟੀ ਦੀ ਦੀਵੇ ਜਗਾ ਕੇ ਅੱਜ ਵੀ ਰਾਮ-ਸੀਤਾ ਤੇ ਲਕਸ਼ਮਣ ਦਾ ਸਵਾਗਤ ਕੀਤਾ ਜਾਂਦਾ ਹੈ।

ਇਹ ਪਰੰਪਰਾ ਸਦੀ ਦਰ ਸਦੀ ਚਲੀ ਆ ਰਹੀ ਹੈ। ਦੀਵਾਲੀ ਦੇ ਦਿਨ ਹਿੰਦੂ ਧਨ ਅਤੇ ਖੁਸ਼ਹਾਲੀ ਦੀ ਦੇਵੀ ਮਾਤਾ ਲਕਸ਼ਮੀ ਦੀ ਪੂਜਾ ਵੀ ਕਰਦੇ ਹਨ।

ਦਰਅਸਲ ਇਹ ਪੰਜ ਦਿਨਾਂ ਦਾ ਤਿਉਹਾਰ ਹੈ। ਦੱਖਣੀ ਭਾਰਤ ਦੀ ਲੋਕ ਕਥਾ ਅਨੁਸਾਰ ਭਗਵਾਨ ਕ੍ਰਿਸ਼ਨ ਦੀ ਨਰਕਾਸੁਰ ਉੱਤੇ ਜਿੱਤ ਦੀ ਯਾਦ ਵੀ ਦੁਆਉਂਦਾ ਹੈ। ਇਸ ਨਾਲ ਹੀ ਧਨਤੇਰਸ, ਗੋਵਰਧਨ ਪੂਜਾ ਅਤੇ ਭਾਈਦੂਜ ਵੀ ਨਾਲ ਹੁੰਦਾ ਹੈ।

ਦੀਵਾਲੀ ‘ਤੇ ਪਟਾਕੇ ਚਲਾਉਣਾ ਤੇ ਆਤਿਸ਼ਬਾਜੀ ਕਰਨਾ ਨਾਂਹ-ਪੱਖੀ ਊਰਜਾਵਾਂ ਦੇ ਅੰਤ ਦਾ ਸੰਕੇਤ ਮੰਨਿਆ ਜਾਂਦਾ ਹੈ।

ਸਿੱਖ ਧਰਮ ਤੇ ਦੀਵਾਲੀ

ਸਿੱਖ ਭਾਈਚਾਰਾ ਦੀਵਾਲੀ ਦੇ ਸਮੇਂ ਬੰਦੀ ਛੋੜ ਦਿਵਸ ਮਨਾਉਂਦਾ ਹੈ, ਜੋ ਛੇਵੇਂ ਸਿੱਖ ਗੁਰੂ, ਗੁਰੂ ਹਰਿਗੋਬਿੰਦ ਜੀ ਦੀ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਤੋਂ ਰਿਹਾਈ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਸਿੱਖ ਇਤਿਹਾਸ ਮੁਤਾਬਕ ਗੁਰੂ ਹਰਿਗੋਬਿੰਦ ਸਿੰਘ ਜੀ ਨੇ ਆਪਣੇ ਨਾਲ 52 ਹੋਰ ਕੈਦ ਪਹਾੜ੍ਹੀ ਰਾਜਿਆਂ ਨੂੰ ਵੀ ਅਜਾਦ ਕਰਵਾਇਆ ਸੀ।

ਮਾਨਤਾ ਹੈ ਕਿ ਗੁਰੂ ਜੀ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਵਾਪਸ ਆਏ ਸਨ। ਇਸ ਲਈ, ਸਿੱਖ ਧਰਮ ਵਿੱਚ ਦੀਵਾਲੀ ਸਿਰਫ਼ ਆਜ਼ਾਦੀ ਦਾ ਤਿਉਹਾਰ ਨਹੀਂ, ਸਗੋਂ ਦਇਆ, ਸ਼ੂਰਵੀਰਤਾ ਅਤੇ ਸਾਂਝੀ ਏਕਤਾ ਦੀ ਯਾਦ ਵੀ ਹੈ। ਇਸ ਦਿਨ, ਸਿੱਖ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਲੌਅ ਸਜਾਇਆ ਜਾਂਦੀ ਹੈ, ਰੌਸ਼ਨੀਆਂ ਅਤੇ ਆਤਿਸ਼ਬਾਜੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਸਰਬੱਤ ਦੀ ਅਰਦਾਸ ਕਰਦੇ ਹਨ

ਜੈਨ ਧਰਮ ਤੇ ਦੀਵਾਲੀ

ਜੈਨ ਧਰਮ ਵਿੱਚ ਦੀਵਾਲੀ ਦਾ ਸਬੰਧ ਭਗਵਾਨ ਮਹਾਵੀਰ ਨਾਲ ਜੋੜਿਆ ਜਾਂਦਾ ਹੈ। ਜੈਨ ਧਰਮ ਦੇ 24 ਵੇਂ ਰੂਹਾਨੀ ਗੁਰੂ ਜੈਨ ਨੇ ਦੀਵਾਲੀ ਦੇ ਦਿਨ ਹੀ ਮੋਖਸ਼ ਜਾਂ ਮੁਕਤੀ ਹਾਸਲ ਕੀਤੀ ਸੀ।

ਜੈਨ ਧਾਰਮਿਕ ਗ੍ਰੰਥਾਂ ਅਨੁਸਾਰ, ਭਗਵਾਨ ਮਹਾਵੀਰ ਨੇ 527 ਈਸਾਪੂਰਵ ਦੀਵਾਲੀ ਦੇ ਦਿਨ ਬੋਧ ਪ੍ਰਾਪਤ ਕੀਤਾ ਸੀ। ਇਸ ਲਈ, ਇਹ ਤਿਉਹਾਰ ਜੈਨਾਂ ਨੂੰ ਅਹਿੰਸਾ, ਸੰਜਮ ਅਤੇ ਤਿਆਗ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ।

ਇਹ ਉਪਦੇਸ਼ ਜੈਨ ਧਰਮ ਦੀਆਂ ਮੁੱਖ ਕਦਰਾਂ-ਕੀਮਤਾਂ ਹਨ।

 ਜੈਨਾਂ ਲਈ ਦੀਵਾਲੀ ਮਨਾਉਣ ਦੀ ਬਜਾਇ ਆਤਮ-ਚਿੰਤਨ ਦਾ ਸਮਾਂ ਹੁੰਦੀ ਹੈ, ਜਿਸ ਦੌਰਾਨ ਉਹ ਵਰਤ ਰੱਖਦੇ ਹਨ, ਅਰਦਾਸ ਅਤੇ ਜੈਨ ਸ਼ਾਸਤਰਾਂ ਦਾ ਅਧਿਐਨ ਕਰਦੇ ਹਨ।

ਜੈਨ ਧਰਮ ਦੇ ਪੈਰੋਕਾਰ ਵੀ ਦੀਵੇ ਜਗਾ ਦੇ ਮਹਾਵੀਰ ਨੂੰ ਯਾਦ ਕਰਦੇ ਹਨ ਅਤੇ ਭਗਤ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਦੀ ਅਰਦਾਸ ਕਰਦੇ ਹਨ।

ਬੁੱਧ ਧਰਮ ਵਿੱਚ ਦੀਵਾਲੀ

ਬੁੱਧ ਧਰਮ ਵਿੱਚ ਮਨਾਉਣ ਦੀ ਪਿਰਤ ਤੀਜੀ ਸਦੀ ਈਸਾਪੂਰਵ ਤੋਂ ਹੁੰਦੀ ਹੈ। ਇਸ ਦਿਨ ਸਮਰਾਟ ਅਸ਼ੋਕ ਨੇ ਬੁੱਧ ਧਰਮ ਅਪਣਾਇਆ ਸੀ।

ਸਮਰਾਟ ਅਸ਼ੋਕ ਇੱਕ ਕਠੋਕ ਸ਼ਾਸਕ ਸੀ ਅਤੇ ਆਪਣੇ ਰਾਜ ਦੇ ਵਿਸਥਾਰ ਲ਼ਈ ਲਗਾਤਾਰ ਜੰਗਾਂ ਲੜ ਰਿਹਾ ਸੀ। ਪਰ ਕਲਿੰਗਾ ਦੀ ਵਿਨਾਸ਼ਕਾਰੀ ਜੰਗ ਤੋਂ ਬਾਅਦ ਉਹ ਬੁੱਧ ਧਰਮ ਦੀ ਸ਼ਰਨ ਵਿੱਚ ਚਲਾ ਗਿਆ ਸੀ।

ਇਸ ਤੋਂ ਬਾਅਦ ਉਹ ਸਾਂਤੀ ਅਤੇ ਅਧਿਆਤਮ ਵਿਕਾਸ ਦੇ ਮਾਰਗ ਉੱਤੇ ਤੁਰ ਪਿਆ।

ਇਸ ਦਿਨ ਨੂੰ ਬੋਧੀ ਲੋਕ ਦੀਵੇ ਜਗਾ ਕੇ ਪ੍ਰਕਾਸ਼ ਅਤੇ ਦਇਆ ਦੇ ਪ੍ਰਤੀਕ ਵਜੋਂ ਯਾਦ ਕਰਦੇ ਹਨ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm