ਨੂਰਪੁਰ ਬੇਦੀ/ ਦੂਜਾ ਪੰਜਾਬ ਨਿਊਜ਼
ਵਿਧਾਨ ਸਭਾ ਹਲਕਾ ਰੋਪੜ ਦੀਆਂ ਜ਼ਿਲ੍ਹਾ-ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਪ੍ਰਚਾਰ ਦੀ ਕਮਾਂਡ ਵਿਧਾਇਕ ਦਿਨੇਸ਼ ਚੱਢਾ ਨੇ ਆਪ ਸੰਭਾਲੀ ਹੋਈ ਹੈ।
ਐਤਵਾਰ ਨੂੰ ਵਿਧਾਇਕ ਚੱਢਾ ਨੇ ਤਖ਼ਤਗੜ੍ਹ ਜ਼ੋਨ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਦੇਸ ਰਾਜ ਸੈਣੀਮਾਜਰਾ ( ਸਵਰਨ ਪੈਲੇਸ ਵਾਲੇ) ਅਤੇ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ਵਿੱਚ ਕਈ ਰੈਲੀਆਂ ਕੀਤੀਆਂ। ਇਸ ਮੌਕੇ ਵਿਧਾਇਕ ਚੱਢਾ ਨੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੀ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦੀ ਅਪੀਲ ਕੀਤੀ।
ਤਖ਼ਤਗੜ੍ਹ ਜੋਨ ਵਿੱਚ ਪੈਂਦੇ ਪਿੰਡ ਬੈਂਸ, ਭੌਅ ਵਾਲ, ਅਸਾਲਤਪੁਰ, ਲਾਲਪੁਰ, ਚਨੌਲੀ ਅਤੇ ਬੱਸੀ ਪਿੰਡਾਂ ਵਿੱਚ ਇਕੱਠਾਂ ਨੂੰ ਸੰਬੋਧਨ ਕੀਤਾ ਗਿਆ।

ਵਿਧਾਇਕ ਚੱਢਾ ਨੇ ਕਿਹਾ, ”ਮੇਰਾ ਮੁੱਖ ਮਕਸਦ ਇਲਾਕੇ ਵਿੱਚ ਬਾਹਰ ਆਉਣ ਵਾਲੇ ਸਿਆਸੀ ਧਾੜਵੀਆਂ ਨੂੰ ਇਲਾਕੇ ਤੋਂ ਬਾਹਰ ਕਰਨਾ ਹੈ। ਜਿਹੜੇ ਲੋਕ ਇਹ ਸੋਚ ਹਨ, ਕਿ ਉਹ ਬਾਹਰੋਂ ਆ ਕੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਰਾਹੀਂ ਪੈਰ ਜਮਾ ਲੈਣਗੇ ਉਹ ਵੱਡੇ ਭੁਲੇਖੇ ਵਿੱਚ ਹਨ, ਇਲਾਕੇ ਦੇ ਲੋਕ ਉਨ੍ਹਾਂ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ।”
ਇਸ ਮੌਕੇ ਬੋਲਦਿਆਂ ਦੇਸ ਰਾਜ ਸੈਣੀ ਮਾਜਰਾ ਨੇ ਕਿਹਾ ਇੱਕ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਸਿਆਸਤ ਵਿੱਚ ਆਏ ਹਨ, ਇਸ ਲਈ ਉਹ ਆਮ ਲੋਕਾਂ ਦੇ ਦੁੱਖ-ਦਰਦ ਨੂੰ ਸਮਝਦੇ ਹਨ।
ਇਕੱਠਾਂ ਨੂੰ ਸਰਪੰਚ ਕਰਮਜੀਤ ਸਿੰਘ, ਸੁਰਿੰਦਰ ਸਿੰਘ ਸਰਪੰਚ ਬੱਸੀ, ਹਰਜਾਪ ਸਿੰਘ, ਸ਼ਿਵ ਕੁਮਾਰ ਚੇਅਰਮੈਨ ਇੰਪਰੂਵਮੈਂਟ ਟਰੱਸਟ, ਛਿੰਦਾ ਲਾਲਪੁਰੀਆ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਉਨ੍ਹਾਂ ਦੇ ਨਾਲ ਕਰਮਜੀਤ ਸਿੰਘ ਸਰਪੰਚ ਬੈਂਸ, ਜਗਵਿੰਦਰ ਸਿੰਘ ਹੇਠਲਾ ਬੈਂਸ, ਨੰਬਰਦਾਰ ਗੁਰਚੇਤ ਸਿੰਘ, ਰਣਜੀਤ ਸਿੰਘ ਪਾਸੀ, ਮਹਿੰਦਰ ਕੁਮਾਰ ਪੰਚ, ਦੀਪਕ ਬੈਂਸ, ਸਾਹਿਲ, ਗੁਰਚੈਨ ਸਿੰਘ ਫੌਜੀ, ਹਰਦੇਵ ਸਿੰਘ, ਸੌਰਵ ਸਿੰਘ, ਹਰਜਾਪ ਸਿੰਘ, ਜਗੀਰ ਸਿੰਘ, ਸੁਰਜੀਤ ਸਿੰਘ ਗਰੇਵਾਲ, ਕੇਸਰ ਸਿੰਘ, ਰਵੀਪਾਲ ਸਿੰਘ ਦਿਲਾਬਰ ਸਿੰਘ ਸਹੋਤਾ, ਮਨੋਜ ਕੁਮਾਰ, ਗੁਰਵਿੰਦਰ ਸਿੰਘ ਫੌਜੀ, ਸਰਬਜੀਤ ਸਿੰਘ, ਭਜਨ ਸਿੰਘ, ਭਜਨ ਸਿੰਘ, ਬੌਬੀ ਵੀ ਹਾਜ਼ਰ ਸਨ

