ਇੰਸਟਾ ’ਤੇ ਮਸ਼ਹੂਰ ਕਮਲ ਕੌਰ ਭਾਬੀ ਦੀ ਗੱਡੀ ‘ਚੋਂ ਲਾਸ਼ ਮਿਲੀ ਹੈ। ਬਠਿੰਡਾ ਦੀ ਯੂਨੀਵਰਸਿਟੀ ਦੀ ਪਾਰਕਿੰਗ ‘ਚ ਇਹ ਗੱਡੀ ਖੜ੍ਹੀ ਸੀ। ਕਮਲ ਕੌਰ ਇੰਸਟਾਗ੍ਰਾਮ ਤੇ ਆਪਣੀਆਂ ਵੀਡੀਓ ਜ਼ਰੀਏ ਲੋਕਾਂ ਦਾ ਮਨੋਰੰਜ਼ਨ ਕਰਦੀ ਸੀ ਤੇ ਇੰਸਟਾਗ੍ਰਾਮ ਤੇ ਉਸਦੇ ਕਾਫੀ ਸੰਖਿਆ ਵਿੱਚ ਫੋਲੋਅਰ ਸਨ।
ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਕਾਰ ਪਾਰਕਿੰਗ ’ਚ ਕਾਰ ਖੜ੍ਹੀ ਸੀ ਜਿਸ ਵਿੱਚ ਕਮਲ ਕੌਰ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੁਆਰਾ ਸੀਸੀਟੀਵੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਇਹ ਕਤਲ ਦਾ ਮਾਮਲਾ ਲੱਗ ਰਿਹਾ ਹੈ।

