ਹਰਿਆਣਾ ਨੂੰ 4,500 ਕਿਊਸਕ ਪਾਣੀ ਨਾ ਛੱਡਣ ਨੂੰ ਲੈ ਕਿ 23 ਅਪ੍ਰੈਲ ਤੋਂ ਚਲੇ ਆ ਰਹੇ ਵਿਵਾਦ ਤੋਂ ਪੈਦਾ ਨਵੇਂ ਹਾਲਾਤ ਦੇ ਮੱਦੇਨਜ਼ਰ ਭਾਖਾੜਾ ਬਿਆਸ ਮੈਨੇਜਨੈਂਟ ਬੋਰਡ ਨੇ ਹੁਣ ਨੰਗਲ ਡੈਮ ਦੀ ਸੁਰੱਖਿਆ ਕੇਂਦਰੀ ਏਜੰਸੀ ਸੀਆਈਐੱਸਐੱਫ ਦੇ ਹਾਵਲੇ ਕਰ ਦਿੱਤੀ ਹੈ। ਪਹਿਲੀ ਵਾਰ ਪਾਣੀ ਵੰਡਣ ਨੂੰ ਲੈ ਕਿ ਇਹ ਵਿਭਾਗ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚਿਆ ਸੀ, ਜਿਸ ਕਾਰਨ ਹੁਣ ਨਗੰਲ ਡੈਮ ਦੀ ਸੁਰੱਖਿਆ ਕਾਰਨ ਹੁਣ ਨਗੰਲ ਡੈਮ ਦੀ ਸੁਰੱਖਇਆ ਪੰਜਾਬ ਪੁਲਿਸ ਤੋਂ ਲੈ ਕਿ ਕੇਂਦਰੀ ਏਜੰਸੀ ਨੂੰ ਸ਼ੌਂਪ ਦਿੱਤੀ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਇਸ ਦੀ ਮਨਜ਼ੂਰੀ ਦੇ ਦਿੱਤੀ। ਬੀਬੀਐੱਮਬੀ ਦੇ ਡਾਇਰੈਕਰਟ ਸੁਰੱਖਿਆ ਨੂੰ ਲਿਖੇ ਪੱਤਰ ਵਿਚ ਕੇਂਦਰ ਸਰਕਾਰ ਨੇ ਕਿਹਾ ਕਿ ਭਾਖੜਾ ਨੰਗਲ ਡੈਮ ਦੀ ਸੁਰੱਖਿਆ ਹੁਣ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਕੋਲ ਹੋਵੇਗੀ, ਜਿਸ ਦੇ 296 ਜਵਾਨਾਂ ਨੂੰ ਇੱਥੇ ਲਾਉਣ ਲਈ ਨਵੀਆਂ ਪੋਸਟਾਂ ਸਿਰਜਣ ਦੀ ਮਨਜ਼ੂਰੀ ਦਿੱਤੀ ਗਈ ਹੈ। ਕੇਂਦਰੀ ਏਜੰਸੀ ਦਾ ਪੂਰਾ ਖ਼ਰਚ ਬੀਬੀਐੱਮਬੀ ਦੁਆਰਾ ਕੀਤਾ ਜਾਵੇਗਾ, ਜਿਹੜਾ 2025-26 ਲਈ 8.58 ਕਰੋੜ ਰੁਪਏ ਆਵੇਗਾ।