Main News News

ਪਟਿਆਲਾ ’ਚ ਬੀ.ਐਚ. ਪ੍ਰਾਪਰਟੀਜ਼ ਦੇ ਮਾਲਕ ਦੇ ਘਰ ਤੇ ਲੁਧਿਆਣਾ ਵਿੱਚ ਸੀਬੀਆਈ ਦਾ ਛਾਪਾ

CBI raids

ਪਟਿਆਲਾ ’ਚ ਬੀ.ਐਚ. ਪ੍ਰਾਪਰਟੀਜ਼ ਦੇ ਮਾਲਕ ਦੇ ਘਰ ਸੀਬੀਆਈ ਦਾ ਛਾਪਾ

ਪਟਿਆਲਾ/ਬਿਊਰੋ ਨਿਊਜ਼  
ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਬਾਰੇ ਕੁਝ ਅਹਿਮ ਜਾਣਕਾਰੀ ਮਿਲਣ ਤੋਂ ਬਾਅਦ ਸੀਬੀਆਈ ਦੀ ਇਕ ਟੀਮ ਨੇ ਪਟਿਆਲਾ ਵਿਚ ਬੀ.ਐਚ. ਪ੍ਰਾਪਰਟੀਜ਼ ਦੇ ਮਾਲਕ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਹੈ।

ਧਿਆਨ ਰਹੇ ਕਿ ਹਰਚਰਨ ਸਿੰਘ ਭੁੱਲਰ ਰਿਸ਼ਵਤਖੋਰੀ ਦੇ ਮਾਮਲੇ ਵਿਚ ਪਹਿਲਾਂ ਹੀ ਸੀਬੀਆਈ ਦੀ ਗਿ੍ਰਫਤ ਵਿਚ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਬੀਆਈ ਦੀ ਟੀਮ ਪਟਿਆਲਾ ਵਿਚ ਭੁਪਿੰਦਰ ਸਿੰਘ ਦੇ ਘਰ ਪਹੁੰਚੀ ਅਤੇ ਸਾਰੇ ਘਰ ਦੀ ਤਲਾਸ਼ੀ ਲਈ ਗਈ।

ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਭੁੱਲਰ ਤੋਂ ਲਗਾਤਾਰ ਪੁੱਛਗਿੱਛ ਅਤੇ ਸੀਬੀਆਈ ਨੂੰ ਮਿਲੇ ਕੁਝ ਦਸਤਾਵੇਜ਼ਾਂ ਵਿਚ ਬੀ.ਐਚ. ਪ੍ਰਾਪਰਟੀਜ਼ ਦਾ ਨਾਮ ਸਾਹਮਣੇ ਆਇਆ ਹੈ, ਹਾਲਾਂਕਿ ਅਧਿਕਾਰੀ ਇਸ ਮਾਮਲੇ ’ਤੇ ਚੁੱਪ ਹਨ।

ਇਹ ਵੀ ਦੱਸਣਯੋਗ ਹੈ ਕਿ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਨੂੰ ਦਲਾਲ ਕ੍ਰਿਸ਼ਨੂੰ ਸ਼ਾਰਦਾ ਜਰੀਏ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਸੀ।

ਭੁੱਲਰ ਦੇ ਘਰੋਂ ਸੀਬੀਆਈ ਨੇ ਕਰੋੜਾਂ ਰੁਪਏ ਦੀ ਨਗਦੀ, ਸੋਨੇ ਦੇ ਗਹਿਣੇ, ਕੀਮਤੀ ਘੜੀਆਂ ਅਤੇ ਜਾਇਦਾਦ ਸਬੰਧੀ ਦਸਤਾਵੇਜ਼ ਬਰਾਮਦ ਕੀਤੇ ਸਨ। ਇਸੇ ਦੌਰਾਨ ਲੁਧਿਆਣਾ ਦੀ ਸਰਗੋਧਾ ਕਾਲੋਨੀ ਅਤੇ  ਲੁਧਿਆਣਾ ਪੱਛਮੀ ਦੀ ਤਹਿਸੀਲ ਵਿਚ ਵੀ ਭੁੱਲਰ ਮਾਮਲੇ ਵਿਚ ਸੀਬੀਆਈ ਨੇ ਛਾਪੇਮਾਰੀ ਕੀਤੀ ਹੈ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm