ਰੂਸ ਦੀ ਸਰਕਾਰੀ ਸਮਾਚਾਰ ਏਜੰਸੀ TASS ਨੇ ਪਾਕਿਸਤਾਨ ਦੇ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਅਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਨਾਲ ਵਿਵਾਦ ਨੂੰ ਸੁਲਝਾਉਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਮਦਦ ਮੰਗੀ ਸੀ। ਅਧਿਕਾਰੀ ਸਈਅਦ ਤਾਰਿਕ ਫਾਤੇਮੀ ਨੇ ਕਿਹਾ ਕਿ “ਗੁਆਂਢੀ ਅਜਿਹੀ ਸਥਿਤੀ ਵਿੱਚ ਨਹੀਂ ਰਹਿ ਸਕਦੇ ਹਨ ਜਿੱਥੇ ਕਿਸੇ ਵੀ ਸਮੇਂ ਯੁੱਧ ਸ਼ੁਰੂ ਹੋ ਸਕਦਾ ਹੈ।
ਭਾਰਤ ਨੇ 7 ਮਈ ਨੂੰ ਆਪਰੇਸ਼ਨ ਸਿੰਦੂਰ ਦੀ ਸ਼ੁਰੂਆਤ ਕੀਤੀ ਸੀ। ਇਸ ਆਪਰੇਸ਼ਨ ਵਿੱਚ ਪਾਕਿਸਤਾਨ ਅਧਾਰਿਤ ਵੱਖ-ਵੱਖ ਅੱਤਵਾਦੀ ਸਮੂਹਾਂ ਨਾਲ ਸਬੰਧਤ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ ਅਤੇ 35 ਤੋਂ 40 ਪਾਕਿਸਤਾਨ ਆਰਮੀ ਦੇ ਜਵਾਨ ਮਾਰੇ ਗਏ ਸਨ। ਭਾਰਤ ਨੇ ਪਾਕਿਸਤਾਨ ਤੇ ਏਅਰ ਸਟਰਾਇਕ ਕਰਦਿਆਂ ਪਾਕਿਸਤਾਨ ਦੇ 9 ਅੱਤਵਾਦੀ ਟਿਕਾਣਿਆ ਨੂੰ ਤਬਾਹ ਕਰ ਦਿੱਤਾ ਸੀ।
ਇਸ ਆਪਰੇਸ਼ਨ ਵਿੱਚ ਪਾਕਿਸਤਾਨ ਨੂੰ ਕਰਾਰੀ ਹਾਰ ਮਿਲੀ ਸੀ ਅਤੇ ਪਾਕਿਸਤਾਨ ਦਾ ਬੁਹਤ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਸੀ। ਪਾਕਿਸਤਾਨ ਦੇ ਏਅਰ ਡਿਫੈਂਸ ਸਿਸਟਮ ਭਾਰਤ ਵੱਲੋਂ ਤਬਾਹ ਕਰ ਦਿੱਤਾ ਗਿਆ ਸੀ ਇਸ ਆਪਰੇਸ਼ਨ ਵਿੱਚ ਪਾਕਿਸਤਾਨ ਦੇ 6 ਲੜਾਕੂ ਜਹਾਜਾਂ ਸਮੇਤ ਪਾਕਿਸਤਾਨ ਹਾਵਈ ਫੌਜ ਦੇ ਵੱਡੇ ਕਾਰਗੋ ਜਹਾਜ ਵੀ ਮਾਰ ਗਿਰਾਏ ਸਨ।
ਪਾਕਿਸਤਾਨ ਨੇ ਭਾਰਤ ਨੂੰ ਇਸ ਆਪਰੇਸ਼ਨ ਨੂੰ ਬੰਦ ਕਰਨ ਦੀ ਅਪੀਲ ਕੀਤੀ ਸੀ ਅਤੇ ਉਸ ਨੇ ਅਮਰੀਕਾ ਨੂੰ ਭਾਰਤ ਉੱਤੇ ਦਬਾਅ ਪਾਉਣ ਲਈ ਗੁਹਾਰ ਲਗਾਈ ਸੀ ਪਰ ਭਾਰਤ ਨੇ ਬਾਅਦ ਵਿੱਚ ਇਸ ਆਪਰੇਸ਼ਨ ਨੂੰ ਲੈ ਕਿ ਗੋਲੀਬਾਰੀ ਤੇ ਜੰਗਬੰਦੀ ਦੀ ਘੌਸ਼ਣਾ ਕਰ ਦਿੱਤੀ ਸੀ

