ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ’ਚ ਗਿਰਫ਼ਤਾਰ ਕੀਤੀ ਗਈ ਯੂ-ਟਿਊਬਰ ਜੋਤੀ ਮਲਹੋਤਰਾ ਦੇ ਮਾਮਲੇ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਸ ਦੇ ਲੈਪਟਾਪ ਤੇ ਮੋਬਾਈਲ ਤੋਂ ਡਿਲੀਟ ਕੀਤਾ ਗਿਆ ਕੁਝ ਡਾਟਾ ਰਿਕਵਰ ਕਰ ਲਿਆ ਗਿਆ ਹੈ।
ਪੁੱਛਗਿੱਛ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਪਿਤਾ ਨੂੰ ਉਸ ਨਾਲ ਮਿਲਣ ਦੀ ਆਗਿਆ ਨਹੀਂ ਦਿੱਤੀ ਗਈ। ਪੁਲਿਸ ਸੂਤਰਾਂ ਮੁਤਾਬਕ, ਜੋਤੀ ਦਾ ਲੈਪਟਾਪ ਅਤੇ ਫੋਨ ਫੋਰੈਂਸਿਕ ਲੈਬ ‘ਚ ਜਾਂਚ ਲਈ ਭੇਜਿਆ ਗਿਆ ਸੀ ਜਿੱਥੋਂ ਡਿਲੀਟ ਕੀਤਾ ਗਿਆ ਡਾਟਾ ਮਿਲ ਗਿਆ ਹੈ।

