ਪਾਕਿਸਤਾਨੀ ਅੰਕੜਿਆਂ ਨੇ ਦਿਖਾਇਆ ਹੈ ਕਿ ਸਿੰਧੂ ਜਲ ਸੰਧੀ ਦੇ ਤਹਿਤ ਦਰਿਆਵਾਂ ਦੇ ਪਾਣੀ ਦੀ ਵਰਤੋਂ ਕਰਕੇ ਦੇਸ਼ ਦੇ ਸਿੰਧ ਬੇਸਿਨ ਨੂੰ ਪਾਣੀ ਪ੍ਰਦਾਨ ਕਰਨ ਵਾਲੇ ਕਈ ਡੈਮ ‘ਡੈੱਡ ਲੈਵਲ’ ‘ਤੇ ਪਹੁੰਚ ਗਏ ਹਨ। ਡੈੱਡ ਲੈਵਲ ਤੋਂ ਹੇਠਾਂ, ਝੀਲ ਵਿੱਚ ਪਾਣੀ ਦੇ ਨਿਕਾਸ ਲਈ ਕੋਈ ਆਊਟਲੈਟ ਨਹੀਂ ਹਨ।
ਇਸ ਤੋਂ ਇਲਾਵਾ, ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਡੈਮਾਂ ਦਾ ਪਾਣੀ ਛੱਡਣ ਵਿੱਚ ਵੀ ਪਿਛਲੇ ਸਾਲ ਨਾਲੋਂ 15% ਦੀ ਗਿਰਾਵਟ ਆਈ ਹੈ, ਜਿਸ ਵਿੱਚ ਸਿਆਲਕੋਟ ਦੇ ਮਰਾਲਾ ਵਿੱਚ ਚਿਨਾਬ ਦਾ ਪਾਣੀ 88.5% ਤੱਕ ਘੱਟ ਗਿਆ ਹੈ। ਪਹਿਲਗਾਮ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸਮਝੌਤੇ ਰੱਦ ਕਰ ਦਿੱਤਾ ਸੀ।
ਭਾਰਤ ਦੇ ਪ੍ਰਧਾਨ ਮੰਤਰੀ ਨੇ ਇਹ ਸਮਝੌਤਾ ਰੱਦ ਕਰਦਿਆਂ ਕਿਹਾ ਸੀ ਕਿ ਖੂਨ ਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ। ਪਾਕਿਸਤਾਨ ਅਧਾਰਿਤ ਅੱਤਵਾਦੀ ਗਰੁੱਪ ਵੱਲੋਂ ਕੀਤੇ ਗਏ ਹਮਲੇ ਵਿੱਚ ਕਈ ਲੋਕ ਮਾਰੇ ਗਏ ਸਨ ਤੇ ਕਈ ਜ਼ਖਮੀ ਹੋਏ ਸਨ ਪਰ ਭਾਰਤ ਨੇ ਇਸਦਾ ਬਦਲਾ ਲੈਣ ਲਈ ਅਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ ਅਤੇ ਪਾਕਿਸਤਾਨ ’ਤੇ ਏਅਰ ਸਟਰਾਇਕ ਕੀਤੀ ਤੇ ਪਾਕਿਸਤਾਨ ਦਾ ਏਅਰ ਡਿਫੈਂਸ ਸਿਸਟਮ ਸਮੇਤ ਕਈ ਲੜਾਕੂ ਜਹਾਜ਼ ਵੀ ਮਾਰ ਗਿਰਾਏ ਸਨ।
ਭਾਰਤ ਦੇ ਜਵਾਬੀ ਹਮਲੇ ਵਿੱਚ ਪਾਕਿਸਤਾਨ ਦੇ 100 ਤੋਂ ਵੱਧ ਅੱਤਵਾਦੀ ਤੇ 35 ਤੋਂ 40 ਆਰਮੀ ਦੇ ਜਵਾਨ ਮਾਰੇ ਗਏ ਸਨ। ਭਾਰਤ ਦੇ ਪਹਿਲਗਾਮ ਉੱਤੇ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਖ਼ਿਲਾਫ਼ ਪੰਜ ਬੜੇ ਫ਼ੈਸਲੇਂ ਲਏ ਸਨ ਜਿਸ ਵਿੱਚ ਸਿੰਧੂ ਜਲ ਸਮਝੌਤੇ ਨੂੰ ਰੱਦ ਕਰਨਾ ਮੁੱਖ ਸੀ।

