ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਵਿੱਚ ਚਿਨਾਬ ਬ੍ਰਿਜ, ਜੋ ਕਿ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਆਰਚ ਬ੍ਰਿਜ ਹੈ, ਦਾ ਉਦਘਾਟਨ ਕੀਤਾ। ਇਹ ਪੁਲ ਨਦੀ ਦੇ ਉੱਪਰ 359 ਮੀਟਰ ਦੀ ਉਚਾਈ ’ਤੇ ਸਥਿਤ ਹੈ, ਇਹ ਆਈਫਲ ਟਾਵਰ ਤੋਂ 35 ਮੀਟਰ ਉੱਚਾ ਹੈ ਜੋ ਪਿਛਲੇ 120 ਸਾਲਾਂ ਤੋਂ ਬਣਿਆ। ਇਹ ਆਈਫਲ ਟਾਵਰ 1,486 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ। ਇਹ ਪਹਿਲੀ ਰੇਲਗੱਡੀ ਹੈ ਜੋ ਵਾਦੀ ਨੂੰ ਦੇਸ਼ ਦੇ ਬਾਕੀ ਹਿੱਸਿਆ ਨਾਲ ਜੋੜਦੀ ਹੈ।
ਧਾਰਾ 370 ਹਟਾਉਣ ਤੋਂ ਬਾਅਦ ਜੰਮੂ-ਕਸਮੀਰ ਦਾ ਵਿਕਾਸ ਲਗਾਤਾਰ ਤੇਜ਼ੀ ਨਾਲ ਹੋ ਰਿਹਾ ਹੈ। ਵਿਦੇਸ਼ਾਂ ਤੋ ਵੱਡੇ ਵਾਪਰੀ ਜੰਮੂ-ਕਸਮੀਰ ਵਿੱਚ ਵੱਡਾ ਨਿਵੇਸ਼ ਕਰ ਰਹੇ ਹਨ, ਪਰ ਪਾਕਿਸਤਾਨ ਦੀਆਂ ਮਾੜੀਆਂ ਨਜ਼ਰਾਂ ਲਗਾਤਾਰ ਜੰਮੂ-ਕਸ਼ਮੀਰ ਤੇ ਹਨ ਤੇ ਉਹ ਲਗਾਤਾਰ ਜੰਮੂ-ਕਸ਼ਮੀਰ ਖਿੱਤੇ ਨੂੰ ਪ੍ਰਭਾਵਿਤ ਕਰਨ ਲਈ ਲਗਾਤਾਰ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਰਹਿੰਦਾ ਹੈ।
ਜੰਮੂ-ਕਸਮੀਰ ਵਿੱਚ ਲਾਲ ਚੌਕ ਉੱਤੇ ਪਹਿਲਾਂ ਕਦੇ ਰੌਣਕ ਨਹੀਂ ਰਹਿੰਦੀ ਸੀ ਹਰ ਸਮੇਂ ਕਰਫਿਊ ਲੱਗਾ ਰਹਿੰਦਾ ਸੀ ਪਰ ਹੁਣ ਧਾਰਾ 370 ਹਟਾਉਣ ਤੋਂ ਬਾਅਦ ਅੱਤਵਾਦ ਨੂੰ ਠੱਲ ਪਈ ਹੈ ਤੇ ਉੱਥੇ ਹੁਣ ਚਹਿਲ-ਪਹਿਲ ਕਦਮੀ ਲਗਾਤਾਰ ਤੇ ਟੂਰਜਿਮ ਵੱਧ ਰਿਹਾ ਹੈ, ਪਰ ਪਹਿਲਗਾਮ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਤੇ ਟੂਰਜਿਮ ਖੇਤਰ ਵਿੱਚ ਗਿਰਾਵਟ ਆਈ ਹੈ ਜਿਸ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਦੇ ਰੁਜ਼ਗਾਰ ਤੇ ਸੱਟ ਵੱਜੀ ਹੈ।
ਪਹਿਲਗਾਮ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਹਿਲਾ ਦੌਰਾ ਹੈ।

