ਇਹ ਪੁੱਛੇ ਜਾਣ ‘ਤੇ ਕਿ ਰੂਸ ਇਜ਼ਰਾਈਲ ਨਾਲ ਟਕਰਾਅ ਦੌਰਾਨ ਈਰਾਨ ਦੀ ਮਦਦ ਕਿਉਂ ਨਹੀਂ ਕਰ ਰਿਹਾ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ, “ਪੂਰਵ ਸੋਵੀਅਤ ਸੰਘ ਅਤੇ ਰੂਸੀ ਸੰਘ ਦੇ ਲਗਭਗ 20 ਲੱਖ ਲੋਕ ਇਜ਼ਰਾਈਲ ਵਿੱਚ ਰਹਿੰਦੇ ਹਨ ਅਤੇ, ਬਿਨਾਂ ਸ਼ੱਕ, ਅਸੀਂ ਰੂਸ ਦੇ ਸਮਕਾਲੀ ਇਤਿਹਾਸ ਵਿੱਚ ਇਸ ਨੂੰ ਹਮੇਸ਼ਾ ਧਿਆਨ ਵਿੱਚ ਰੱਖਦੇ ਹਾਂ।
ਉਸਨੇ ਅੱਗੇ ਕਿਹਾ ਕਿ ਇਜ਼ਰਾਈਲ ਅੱਜ ਲਗਭਗ ਇੱਕ ਰੂਸੀ ਬੋਲਣ ਵਾਲਾ ਦੇਸ਼ ਹੈ। ਅਮਰੀਕਾ ਨੇ ਈਰਾਨ ਦੀਆਂ ਨਿਊਕਲੀਅਰ ਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ ਤੇ ਈਰਾਨ ਇਸ ਗੱਲ ਤੋਂ ਖ਼ਫਾ ਹੈ ਈਰਾਨ ਦੇ ਸਰਵਉੱਚ ਧਾਰਮਿਕ ਆਗੂ ਨੇ ਅਮਰੀਕਾ ਅੱਗੇ ਗੋਡੇ ਟੇਕਣ ਤੋਂ ਸਿੱਧਾ ਇਨਕਾਰ ਕੀਤਾ ਹੈ ਤੇ ਅਮਰੀਕਾ ਤੇ ਇਜ਼ਰਾਈਲ ਨੂੰ ਧਮਕੀ ਦਿੱਤੀ ਹੈ।

