ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਰਾਸ਼ਨ ਦੀਆਂ ਦੁਕਾਨਾਂ ਦੇ ਨਾਲ-ਨਾਲ ਪੈਟਰੋਲ ਪੰਪਾਂ ’ਤੇ ਵੀ ਮਿੱਟੀ ਦਾ ਤੇਲ ਮਿਲ ਸਕੇਗਾ। ਇਸਦੇ ਚੱਲਦਿਆਂ ਸਰਕਾਰੀ ਤੇਲ ਕੰਪਨੀਆਂ ਤੈਅ ਕੀਤੇ ਗਏ ਪੈਟਰੋਲ ਪੰਪਾਂ ਤੋਂ ਵੀ ਮਿੱਟੀ ਦਾ ਤੇਲ ਵੇਚ ਸਕਣਗੀਆਂ। ਦੇਸ਼ ਦੇ ਹਰ ਜ਼ਿਲ੍ਹੇ ਵਿਚ ਸੂਬਾ ਸਰਕਾਰ ਜਾਂ ਕੇਂਦਰੀ ਸ਼ਾਸ਼ਿਤ ਪ੍ਰਦੇਸ਼ ਦਾ ਪ੍ਰਸ਼ਾਸਨ ਦੋ ਪੈਟਰੋਲ ਪੰਪਾਂ ਦੀ ਚੋਣ ਕਰੇਗਾ, ਜਿੱਥੇ ਇਹ ਸਹੂਲਤ ਮਿਲੇਗੀ। ਇਨ੍ਹਾਂ ਪੈਟਰੋਲ ਪੰਪਾਂ ’ਤੇ ਜ਼ਿਆਦਾ ਤੋਂ ਜ਼ਿਆਦਾ 5 ਹਜ਼ਾਰ ਲੀਟਰ ਤੱਕ ਮਿੱਟੀ ਦਾ ਤੇਲ ਰੱਖਿਆ ਜਾ ਸਕੇਗਾ। ਕੇਂਦਰ ਸਰਕਾਰ ਨੇ ਸਪਲਾਈ ਅਸਾਨ ਬਣਾਉਣ ਲਈ 60 ਦਿਨਾਂ ਦੇ ਲਈ ਜਨਤਕ ਵੰਡ ਪ੍ਰਣਾਲੀ ਦੇ ਨਿਯਮਾਂ ਵਿਚ ਢਿੱਲ ਦਿੱਤੀ ਹੈ ਤਾਂ ਕਿ ਜ਼ਰੂਰਤਮੰਦ ਪਰਿਵਾਰਾਂ ਤੱਕ ਤੇਲ ਸਮੇਂ ਸਿਰ ਪਹੁੰਚ ਸਕੇ। ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਇਹ ਫੈਸਲਾ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਦੇਖਦਿਆਂ ਲਿਆ ਗਿਆ ਹੈ। ਇਸ ਜੰਗ ਕਾਰਨ ਭਾਰਤ ਵਿਚ ਗੈਸ, ਪੈਟਰੋਲ ਅਤੇ ਡੀਜ਼ਲ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ।
ਪੈਟਰੋਲ ਪੰਪਾਂ ’ਤੇ ਹੁਣ ਮਿੱਟੀ ਦਾ ਤੇਲ ਵੀ ਮਿਲੇਗਾ

