ਪੰਜਾਬ ਵਿਚ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਖਪਤਕਾਰਾਂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਫੈਡਰੇਸ਼ਨ ਆਫ ਐਲ.ਪੀ.ਜੀ. ਡਿਸਟਰੀਬਿਊਟਰਜ਼ ਆਫ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿਚ ਗੈਸ ਦੀ ਸਪਲਾਈ ਵਿਚ ਕਰੀਬ 20 ਫੀਸਦੀ ਦੀ ਕਟੌਤੀ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਜਿੱਥੇ ਹਰ ਮਹੀਨੇ 27 ਲੱਖ ਸਿਲੰਡਰਾਂ ਦੀ ਖਪਤ ਹੁੰਦੀ ਸੀ, ਉਥੇ ਹੁਣ ਸਪਲਾਈ ਘਟ ਕੇ ਮਹਿਜ਼ 21 ਲੱਖ ਰਹਿ ਗਈ ਹੈ। ਇਸ ਸੰਕਟ ਕਾਰਨ ਲੁਧਿਆਣਾ ਵਰਗੇ ਵੱਡੇ ਉਦਯੋਗਿਕ ਸ਼ਹਿਰਾਂ ਵਿਚ ਹੋਟਲਾਂ ਅਤੇ ਰੈਸਟੋਰੈਂਟਾਂ ਦਾ ਕੰਮਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਦੱਸਿਆ ਗਿਆ ਕਿ ਸੂਬੇ ਵਿਚ 980 ਗੈਸ ਏਜੰਸੀਆਂ ਕੋਲ ਰੋਜ਼ਾਨਾ ਬੁਕਿੰਗਾਂ ਬਕਾਇਆ ਪਈਆਂ ਹਨ, ਜਿਸ ਕਾਰਨ ਲੀਡਰਾਂ ਨੂੰ ਲੋਕਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਵਿਚ ਰਸੋਈ ਗੈਸ ਦਾ ਸੰਕਟ ਹੋਇਆ ਹੋਰ ਡੂੰਘਾ

