ਪੰਜਾਬ ਸਰਕਾਰ ਨੇ ਐਚ.ਡੀ.ਐਫ਼ ਸੀ ਬੈਂਕ ਨਾਲ ਸਾਰੇ ਵਿੱਤੀ ਤੇ ਲੈਣ-ਦੇਣ ’ਚ ਕੁਤਾਹੀ ਵਰਤਣ ਲਈ ਆਪਣੇ ਸੰਬੰਧ ਤੋੜ ਲਏ ਹਨ। ਕਿਹਾ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਕਈ ਵਿਭਾਗਾਂ ਨੂੰ ਜ਼ਾਰੀ ਕੀਤੇ ਫੰਡਾਂ ਨੂੰ ਵਾਪਸ ਲੈਣ ਲਈ ਬੈਂਕਾਂ ਨੂੰ ਹੁਕਮ ਜਾਰੀ ਕੀਤੇ ਸਨ ਪਰ ਐਚ ਡੀ ਐਫ਼ ਬੈਂਕ ਨੇ ਸਮੇਂ ਸਿਰ ਇਸ ਹੁਕਮ ਤੇ ਕਾਰਵਾਈ ਨਹੀਂ ਕੀਤੀ ਜਿਸ ਤਹਿਤ ਇਸ ਬੈਂਕ ਨੇ ਵਿੱਤੀ ਲੈਣ-ਦੇਣ ‘ਚ ਲਾਪਰਵਾਹੀ ਵਰਤੀ ਤੇ ਮਗਰੋਂ ਸਰਕਾਰ ਨੇ ਇਹ ਫ਼ੈਸਲਾ ਲਿਆ।
ਐਚ.ਡੀ.ਐਫ਼ ਸੀ ਬੈਂਕ ਸਮੇਂ ‘ਤੇ ਫੰਡ ਟ੍ਰਾਂਸਫਰ ਕਰਨ ਵਿੱਚ ਅਸਫ਼ਲ ਰਿਹਾ ਸੀ ਸਰਕਾਰ ਨੇ ਵਿਭਾਗਾਂ ਨੂੰ ਦੂਜੇ ਬੈਂਕਾਂ ਰਾਹੀਂ ਲੈਣ-ਦੇਣ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਕਿਆਸ ਲਗਾਏ ਜਾ ਰਹੇ ਹਨ ਕਿ ਪੰਜਾਬ ਸਰਕਾਰ ਕੋਲ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਪੈਸੇ ਤੀ ਕਮੀ ਹੈ ਇਸ ਕਰਕੇ ਜ਼ਾਰੀ ਕੀਤੇ ਵਿਭਾਗਾਂ ਨੂੰ ਫੰਡ ਸਰਕਾਰ ਨੇ ਵਾਪਸ ਲੈਣ ਦਾ ਫ਼ੈਸਲਾ ਲਿਆ ਸੀ ਪਰ ਹਲੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।

