ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਝੋਨੇ ਦੀ ਕਿਸਮ ਪੂਸਾ-144 ਨਹੀਂ ਖ਼ਰੀਦੇਗੀ। ਪੰਜਾਬ ਸਰਕਾਰ ਨੇ ਇਹ ਕਦਮ ਪੰਜਾਬ ਵਿੱਚ ਡਿੱਗਦੇ ਪਾਣੀ ਦੇ ਪੱਧਰ ਨੂੰ ਦੇਖਦੇ ਲਿਆ ਹੈ। ਪਹਿਲਾਂ ਵੀ ਪੰਜਾਬ ਸਰਕਾਰ ਨੇ ਹਾਈਬ੍ਰੇਿਡ ਬੀਜਾਂ ਨੂੰ ਲਗਾਉਣ ਦੀ ਕਿਸਾਨਾਂ ਨੂੰ ਮਨਾਹੀ ਕੀਤੀ ਸੀ।
ਪੰਜਾਬ ਵਿੱਚ 1 ਜੂਨ ਤੋਂ ਝੌਨੇ ਦੀ ਲਵਾਈ ਸੁਰੂ ਕੀਤੀ ਜਾ ਰਹੀ ਹੈ। ਸਰਕਾਰ ਨੇ ਕਿਸਾਨਾਂ ਨੂੰ 8 ਘੰਟੇ ਲਗਾਤਾਰ ਬਿਜਲੀ ਦੀ ਸਪਲਾਈ ਝੌਨੇ ਦੇ ਸਿਜਨ ਲਈ ਮੁਹੱਈਆ ਕਰਵਾਉਣ ਦਾ ਵਚਨ ਕੀਤਾ ਹੈ।