Main News News

ਭਾਜਪਾ ਦੀ ਪੰਜਾਬ ਇਕਾਈ ਦੀ ਦੁਬਿਧਾ ਅਤੇ ਅੰਦਰੂਨੀ ਫੁੱਟ

ਭਾਰਤੀ ਜਨਤਾ ਪਾਰਟੀ ਪੰਜਾਬ

ਚੰਡੀਗੜ੍ਹ/ ਖੁਸ਼ਹਾਲ ਲਾਲੀ

2027 ਦੀ ਸ਼ੁਰੂਆਤ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲਗਭਗ ਇੱਕ ਸਾਲ ਦਾ ਸਮਾਂ ਬਾਕੀ ਹੈ, ਪਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਅੰਦਰੂਨੀ ਫੁੱਟ ਅਤੇ ਸਿਰਮੌਰ ਲੀਡਰਸ਼ਿਪ ਬਾਰੇ ਦੁਬਿਧਾ ਨਾਲ ਜੂਝਦੀ ਨਜ਼ਰ ਆ ਰਹੀ ਹੈ।
ਮੌਜੂਦਾ ਗੁੰਝਲ ਦਾ ਇੱਕ ਵੱਡਾ ਕਾਰਨ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਦੀ ਗੈਰਹਾਜ਼ਰੀ ਦੱਸੀ ਜਾ ਰਹੀ ਹੈ—ਐਸਾ ਵਿਅਕਤੀ ਜੋ ਸੂਬਾ ਇਕਾਈ ਅਤੇ ਕੇਂਦਰੀ ਲੀਡਰਸ਼ਿਪ ਦਰਮਿਆਨ ਪੁਲ ਬਣ ਸਕੇ, ਸੂਬੇ ਦੀਆਂ ਰਾਜਨੀਤਕ ਗਤੀਵਿਧੀਆਂ ਨੂੰ ਸਮਝੇ ਅਤੇ ਪਾਰਟੀ ਅੰਦਰ ਟਕਸਾਲੀ ਆਗੂਆਂ ਤੇ ਪਿਛਲੇ ਸਾਲਾਂ ਵਿੱਚ ਸ਼ਾਮਲ ਹੋਏ ਗਰੁੱਪਾਂ ਵਿਚਾਲੇ ਚੱਲ ਰਹੀ ਖਿੱਚਤਾਣ ਨੂੰ ਘਟਾ ਸਕੇ।
12 ਜੂਨ ਨੂੰ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ ਸੀਨੀਅਰ ਭਾਜਪਾ ਆਗੂ ਅਤੇ ਤਤਕਾਲੀ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਣੀ ਦੀ ਮੌਤ ਤੋਂ ਬਾਅਦ, ਲਗਭਗ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਪਾਰਟੀ ਨੇ ਅਜੇ ਤੱਕ ਉਨ੍ਹਾਂ ਦਾ ਉਤਰਾਧਿਕਾਰੀ ਨਿਯੁਕਤ ਨਹੀਂ ਕੀਤਾ ਹੈ।
ਭਾਵੇਂ ਕਿ ਪਾਰਟੀ ਨੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਪੰਜਾਬ ਇਕਾਈ ਦਾ ਵਰਕਿੰਗ ਪ੍ਰਧਾਨ ਬਣਾਇਆ ਹੈ, ਦੂਜੇ ਪਾਸੇ ਮੌਜੂਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨ ਬਣੇ ਰਹਿਣਗੇ ਜਾਂ ਨਹੀਂ, ਸੁਨੀਲ ਜਾਖ਼ੜ ਦਾ ਪਾਰਟੀ ਵਿੱਚ ਕੀ ਰੋਲ ਹੋਵੇਗਾ ਅਤੇ ਅਸ਼ਵਨੀ ਸ਼ਰਮਾ ਕਿਹੜੇ ਮਾਮਲੇ ਦੇਖਣਗੇ। ਭਗਵਾ ਪਾਰਟੀ ਅਜੇ ਤੱਕ ਇਸ ਬਾਰੇ ਦੁਬਿਧਾ ਵਿੱਚ ਹੀ ਨਜ਼ਰ ਆ ਰਹੀ ਹੈ ਅਤੇ ਕੋਈ ਫੈਸਲਾ ਨਹੀਂ ਲੈ ਸਕੀ।

 ਜਾਖੜ, ਪ੍ਰਧਾਨ, ਭਾਰਤੀ ਜਨਤਾ ਪਾਰਟੀ, ਪੰਜਾਬ


ਪੰਜਾਬ ਭਾਜਪਾ ਦੇ ਕੋ-ਇੰਚਾਰਜ ਅਤੇ ਜੰਮੂ ਤੋਂ ਵਿਧਾਇਕ ਨਰੇਂਦਰ ਰੈਨਾ ਪਾਰਟੀ ਦੇ ਕਾਡਰ ਨਾਲ ਮੀਟਿੰਗਾਂ ਕਰ ਰਹੇ ਹਨ, ਪਰ ਪੰਜਾਬ ਭਾਜਪਾ ਦੀ ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਰੈਣਾ ਜੱਦੀ ਸੂਬੇ ਨਾਲ ਸੰਬੰਧਤ ਜ਼ਿੰਮੇਵਾਰੀਆਂ ਕਾਰਨ ਪੰਜਾਬ ਇਕਾਈ ਨੂੰ ਲੋੜੀਂਦਾ ਸਮਾਂ ਨਹੀਂ ਦੇ ਪਾ ਰਹੇ।
ਹਿੰਦੋਸਤਾਨ ਟਾਇਮਜ਼ ਅਖ਼ਬਾਰ ਦੀ ਨੇ ਪੰਜਾਬ ਭਾਜਪਾ ਦੇ ਸਾਬਕਾ ਮੰਤਰੀ ਨਾਲ ਇਸ ਮਸਲੇ ਉੱਤੇ ਗੱਲਬਾਤ ਕੀਤੀ। ਇਸ ਰਿਪੋਰਟ ਮੁਤਾਬਕ ਇਸ ਭਾਜਪਾ ਆਗੂ ਨੇ ਆਪਣਾ ਨਾਂ ਗੁਤਪ ਰੱਖਣ ਦੀ ਸ਼ਰਤ ਉੱਤੇ ਦੱਸਿਆ, “ ਪੰਜਾਬ ਭਾਜਪਾ ਦੀ ਅਗਵਾਈ ਕੌਣ ਕਰ ਰਿਹਾ ਹੈ—ਇਸ ਬਾਰੇ ਸਪੱਸ਼ਟਤਾ ਦੀ ਘਾਟ ਨੇ ਪਾਰਟੀ ਦੇ ਕੰਮਕਾਜ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮੌਜੂਦਾ ਪ੍ਰਧਾਨ ਜਾਖੜ ਨੇ ਕਈ ਮਹੀਨੇ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ, ਪਰ ਉਹ ਅਜੇ ਤੱਕ ਮਨਜ਼ੂਰ ਨਹੀਂ ਹੋਇਆ। ਉਹ ਪਾਰਟੀ ਦੀਆਂ ਅਹਿਮ ਜਥੇਬੰਦਕ ਮੀਟਿੰਗਾਂ ਤੋਂ ਦੂਰ ਰਹੇ ਹਨ। ਭਾਵੇਂ ਕਿ ਪ੍ਰੈੱਸ ਕਾਨਫਰੰਸਾਂ ਰਾਹੀਂ ਉਹ ਸਿਆਸੀ ਵਿਰੋਧੀਆਂ ’ਤੇ ਹਮਲੇ ਕਰਨ ਵਿੱਚ ਹਮੇਸ਼ਾ ਚੌਕਸ ਰਹਿੰਦੇ ਹਨ, ਪਰ ਪਾਰਟੀ ਦੇ ਫੈਸਲਿਆਂ ਦੀ ਪ੍ਰਕਿਰਿਆ ਤੋਂ ਕਾਫ਼ੀ ਹੱਦ ਤੱਕ ਦੂਰ ਹਨ।”
ਸਮਝਿਆ ਜਾ ਰਿਹਾ ਹੈ ਕਿ ਜਾਖ਼ੜ ਤੋਂ ਬਾਅਦ ਅਸ਼ਵਨੀ ਸ਼ਰਮਾ ਪੂਰੇ ਤਰ੍ਹਾਂ ਪ੍ਰਧਾਨ ਬਣ ਸਕਦੇ ਹਨ, ਉਹ ਪਾਰਟੀ ਦੇ ਟਕਸਾਲੀ ਆਗੂ ਵੀ ਹਨ. ਪਰ ਉੁਨ੍ਹਾਂ ਨੂੰ ਵੀ ਅਜੇ ਤੱਕ ਸੰਗਠਨ ਵਿੱਚ ਪੂਰੀ ਤਰ੍ਹਾਂ ਫੈਸਲੇ ਕਰਨ ਦੀ ਛੂਟ ਨਹੀਂ ਦਿੱਤੀ ਜਾ ਰਹੀ ਹੈ।
ਹਿੰਦੋਸਤਾਨ ਟਾਇਮਜ਼ ਅਖ਼ਬਾਰ ਦੀ ਰਿਪੋਰਟ ਮੁਤਾਬਕ, “ਭਾਜਪਾ ਨੇ ਅਜੇ ਤੱਕ ਅਸ਼ਵਨੀ ਸ਼ਰਮਾ ਦੀ ਭੂਮਿਕਾ ਸਪੱਸ਼ਟ ਤੌਰ ’ਤੇ ਤੈਅ ਨਹੀਂ ਕੀਤੀ ਹੈ। ਭਾਵੇਂ ਕਈ ਵਾਰ ਅਸ਼ਵਨੀ ਸ਼ਰਮਾ ਨੇ ਜਥੇਬੰਦਕ ਫੈਸਲਿਆਂ ਵਿੱਚ ਆਪਣੀ ਪਕੜ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਸੂਬੇ ਦੇ ਜਥੇਬੰਦਕ ਸਕੱਤਰ ਸ੍ਰੀਨਿਵਾਸੁਲੂ ਨਾਲ ਉਨ੍ਹਾਂ ਦੇ ਅਣ-ਸੁਖਾਵੇਂ ਸੰਬੰਧਾਂ ਨੇ ਮਾਮਲਿਆਂ ਨੂੰ ਹੋਰ ਉਲਝਾ ਦਿੱਤਾ ਹੈ,।
2027 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੇ ਜ਼ਿਲ੍ਹਾ ਇਕਾਈਆਂ ਦੇ ਪ੍ਰਧਾਨਾਂ ਦੀ ਨਿਯੁਕਤੀ ਵੀ ਕਰਨੀ ਹੈ, ਪਰ ਪਾਰਟੀ ਅੰਦਰ ਸਿਖਰਾਂ ਉੱਤੇ ਚੱਲ ਰਹੀ ਧੜੇਬੰਦੀ ਕਾਰਨ ਸ਼ਾਇਦ ਇਹ ਫੈਸਲਾ ਵੀ ਨਹੀਂ ਲਿਆ ਜਾ ਰਿਹਾ, ਕੁੱਲ 35 ਜਥੇਬੰਦਕ ਜ਼ਿਲ੍ਹਿਆਂ ਵਿੱਚ 16 ਪ੍ਰਧਾਨ ਅਜੇ ਤੱਕ ਨਿਯੁਕਤ ਹੀ ਨਹੀਂ ਕੀਤੇ ਗਏ ਹਨ।
ਸੋ ਲੀਡਰਸ਼ਿਪ ਦੀ ਘਾਟ ਕਾਰਨ ਅਹਿਮ ਜਥੇਬੰਦਕ ਫੈਸਲੇ ਨਹੀਂ ਹੋ ਪਾ ਰਹੇ ਅਤੇ ਸੂਬਾ ਇਕਾਈ ਨੂੰ ਸਪੱਸ਼ਟ ਦਿਸ਼ਾ ਨਹੀਂ ਮਿਲ ਰਹੀ।
ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਵਿੱਚ ਪਾਰਟੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਿੱਚ ਅਸਫ਼ਲ ਰਹੀ ਅਤੇ ਪਾਰਟੀ ਦੇ ਉਮੀਦਵਾਰ ਨੂੰ ਸਿਰਫ਼ 6,229 ਵੋਟਾਂ ਹੀ ਮਿਲੀਆਂ। ਹਾਲ ਹੀ ਵਿੱਚ ਹੋਈਆਂ ਬਲਾਕ-ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵੀ ਪਾਰਟੀ ਨੂੰ ਕੋਈ ਖਾਸ ਸਮਰਥਨ ਨਹੀਂ ਮਿਲਿਆ।
ਕੈਪਟਨ ਅਮਰਿੰਦਰ ਸਿੰਘ ਦਾ ਧੜਾ ਮੰਨਦਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਹਾਲ ਹੀ ਵਿੱਚ ਜਨਤਕ ਤੌਰ ’ਤੇ ਕਿਹਾ ਸੀ ਕਿ ਪਾਰਟੀ ਦੇ ਮਹੱਤਵਪੂਰਨ ਮਾਮਲਿਆਂ ’ਤੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਜਾ ਰਿਹਾ। “ਸਲਾਹ-ਮਸ਼ਵਰੇ ਦੀ ਕਮੀ ਅਤੇ ਸਪਸ਼ਟ ਅਗਵਾਈ ਨਾ ਹੋਣ ਕਾਰਨ ਕਾਡਰ ਦਾ ਹੌਸਲਾ ਟੁੱਟ ਰਿਹਾ ਹੈ ਅਤੇ ਸੂਬੇ ਵਿੱਚ ਸੱਤਾ ਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਮੁਕਾਬਲਾ ਕਰਨ ਦੀ ਪਾਰਟੀ ਦੀ ਸਮਰਥਾ ਕਮਜ਼ੋਰ ਪਈ ਹੈ,।
ਪਰ ਸਨੀਲ ਜਾਖੜ ਨੇ ਕਹਿੰਦੇ ਹਨ ਕਿ ਪਾਰਟੀ ਦਾ ਮਕਸਦ ਵੋਟਾਂ ਲੈਣਾ ਨਹੀਂ, ਸਗੋਂ ਲੋਕਾਂ ਦਾ ਭਰੋਸਾ ਜਿੱਤਣਾ ਹੈ।
ਜਾਖੜ ਨੇ ਕਿਹਾ ਹੈ ਕਿ “ਭਾਜਪਾ ਪੰਜਾਬ ਵਿੱਚ ਵੋਟਾਂ ਲਈ ਨਹੀਂ, ਸਗੋਂ ਦਿਲ ਜਿੱਤਣ ਲਈ ਕੰਮ ਕਰ ਰਹੀ ਹੈ। ਪੰਜਾਬੀਆਂ ਦਾ ਭਰੋਸਾ ਜਿੱਤਣ ਲਈ ਜੋ ਵੀ ਸਭ ਤੋਂ ਵਧੀਆ ਕਰਨਾ ਪਵੇਗਾ, ਭਾਜਪਾ ਉਹ ਕਰੇਗੀ।”

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm