International Main News

ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਸ਼ਿਮਲਾ ਸਮਝੌਤਾ ਸਮੇਤ ਸਾਰੇ ਦੁਵੱਲੇ ਸਮਝੌਤਿਆਂ ਨੂੰ ਕੀਤਾ ਮੁਅੱਤਲ:

ਪਾਕਿਸਤਾਨ ਸਰਕਾਰ ਨੇ ਬੁੱਧਵਾਰ ਨੂੰ ਭਾਰਤ ਦੁਆਰਾ ਐਲਾਨੀ ਗਈ ਪੰਜ-ਪੜਾਵੀ ਜਵਾਬੀ ਯੋਜਨਾ ਦੇ ਜਵਾਬ ਵਿੱਚ ਭਾਰਤ ਨਾਲ ਸਾਰੇ ਦੁਵੱਲੇ ਸਮਝੌਤਿਆਂ ਨੂੰ ਮੁਅੱਤਲ ਕਰ ਦਿੱਤਾ। ਇਹ ਮੁਅੱਤਲੀ 1971 ਦੀ ਭਾਰਤ-ਪਾਕਿ ਜੰਗ ਦੌਰਾਨ ਬੰਗਲਾਦੇਸ਼ ਦੀ ਸਿਰਜਣਾ ਵਿੱਚ ਭਾਰਤ ਦੀ ਮਦਦ ਕਰਨ ਤੋਂ ਬਾਅਦ ਹਸਤਾਖਰ ਕੀਤੇ ਗਏ ਇਤਿਹਾਸਕ ਸ਼ਿਮਲਾ ਸਮਝੌਤੇ ਤੱਕ ਫੈਲੀ ਹੋਈ ਹੈ। ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੀ ਇੱਕ ਸ਼ਾਖਾ, ਅੱਤਵਾਦੀ ਸੰਗਠਨ ਟੀਆਰਐਫ, ਵੱਲੋਂ ਪਹਿਲਗਾਮ ਵਿੱਚ ਘੱਟੋ-ਘੱਟ 26 ਸੈਲਾਨੀਆਂ ਦੀ ਹੱਤਿਆ ਕਰਨ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕੀਤੀ।

ਭਾਰਤ ਨੇ ਪਾਕਿਸਤਾਨ ਨਾਲ ਆਪਣੇ ਸਬੰਧਾਂ ਵਿੱਚ ਕਟੌਤੀ ਕੀਤੀ ਹੈ। ਸਿੰਧੂ ਨਦੀ ਜਲ ਸਮਝੌਤਾ (1960) ਵੀ ਭਾਰਤ ਵੱਲੋਂ ਪਾਕਿਸਤਾਨ ਨਾਲ ਰੱਦ ਕਰ ਦਿੱਤਾ ਗਿਆ ਹੈ ਜਿਸ ਨਾਲ ਪਾਕਿਸਤਾਨ ਵਿੱਚ ਜਾਣ ਵਾਲੇ ਪਾਣੀ ਵਿੱਚ ਭਾਰੀ ਕਟੌਤੀ ਕੀਤੀ ਜਾਵੇਗੀ। ਇਸ ਨਾਲ ਪਾਕਿਸਤਾਨ ਦੇ ਸਿੰਧ ਤੇ ਪੰਜਾਬ ਸੂਬੇ ਵਿੱਚ ਸੌਕੇ ਤੇ ਭੁੱਖ-ਮਰੀ ਦੇ ਹਲਾਤ ਪੈਦਾ ਹੋਣਗੇ ਤੇ ਲੋਕਾਂ ਵਿੱਚ ਵਿਦਰੋਹ ਹੋਵੇਗਾ। ਜਿਸ ਨਾਲ ਪਾਕਿਸਤਾਨ ਦੀ ਸਰਕਾਰ ਗੋਢਿਆ ਭਾਰ ਆ ਸਕਦੀ ਹੈ।

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਇਸ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜਖ਼ਮੀ ਵੀ ਹੋਏ ਸਨ ਜਿਸ ਨਾਲ ਪੂਰੇ ਭਾਰਤ ਵਿੱਚ ਸ਼ੌਕ ਦੀ ਲਹਿਰ ਹੈ ਤੇ ਕਈ ਅੰਤਰਰਾਸ਼ਟਰੀ ਲੀਡਰ ਵੀ ਪ੍ਰਧਾਨ ਮੰਤਰੀ ਮੋਦੀ ਦੀ ਮਦਦ ਲਈ ਅੱਗੇ ਆਏ ਹਨ ਤੇ ਉਹਨਾਂ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ।

ਉੱਧਰ-ਦੂਜੇ ਪਾਸੇ ਪਾਕਿਸਤਾਨ ਨੂੰ ਭਾਰਤ ਵੱਲੋਂ ਹਮਲੇ ਦਾ ਡਰ ਸਤਾ ਰਿਹਾ ਹੈ ਜਿਸ ਨਾਲ ਉਸ ਨੇ ਭਾਰਤ ਨਾਲ ਲਗਦੀ ਹੱਦ ਨਾਲ ਆਪਣੀ ਫੌਜੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਜਿਸ ਵਿੱਚ ਪਾਕਿਸਤਾਨ ਦੀ ਆਰਮੀ ਤੇ ਹਵਾਈ ਸੈਨਾਂ ਨੂੰ ਤਿਆਰ-ਬਰ ਤਿਆਰ ਰੱਖਿਆ ਗਿਆ ਹੈ। ਇਸ ਹਮਲੇ ਦੀ ਜਿੰਮੇਵਾਰ ਪਾਕਿਸਤਾਨ ਦੇ ਅਤਿਵਾਦੀ ਗਰੁੱਪ ਲਸ਼ਕਰ-ਏ-ਤੋਇਬਾ ਨੇ ਲਈ ਹੈ ਤੇ ਇਸ ਦਾ ਮਾਸਟਰ ਮਾਈੰਡ ਸੈਫੁੱਲਾ ਖਾਲਿਦ ਦੱਸਿਆ ਜਾ ਰਿਹਾ ਹੈ ਜੋ ਪਾਕਿਸਤਾਨ ਵਿੱਚ ਬੈਠ ਕੇ ਭਾਰਤ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦਿੰਦਾ ਹੈ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm