ਏਐਨਆਈ ਦੀ ਰਿਪੋਰਟ ਅਨੁਸਾਰ, ਭਾਰਤੀ ਹਵਾਈ ਸੈਨਾ ਨੇ 7 ਤੋਂ 10 ਮਈ ਤੱਕ ਓਪਰੇਸ਼ਨ ਸਿੰਦੂਰ ਦੌਰਾਨ ਘੱਟੋ-ਘੱਟ ਛੇ ਪਾਕਿਸਤਾਨੀ ਹਵਾਈ ਸੈਨਾ ਦੇ ਲੜਾਕੂ ਜਹਾਜ਼, ਦੋ ਉੱਚ ਕੀਮਤ ਵਾਲੇ ਜਹਾਜ਼, 10 ਤੋਂ ਵੱਧ ਯੂਸੀਏਵੀ ਅਤੇ ਇੱਕ ਸੀ-130 ਟ੍ਰਾਂਸਪੋਰਟ ਜਹਾਜ਼ ਨੂੰ ਤਬਾਹ ਕਰ ਦਿੱਤਾ।
ਕਈ ਕਰੂਜ਼ ਮਿਜ਼ਾਈਲਾਂ ਨੂੰ ਵੀ ਭਾਰਤੀ ਹਵਾ ਤੋਂ ਲਾਂਚ ਕੀਤੀਆਂ ਗਈਆਂ ਕਰੂਜ਼ ਮਿਜ਼ਾਈਲਾਂ ਅਤੇ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੇ ਤਬਾਹ ਕਰ ਦਿੱਤਾ। ਕਥਿਤ ਤੌਰ ‘ਤੇ ਲੜਾਕੂ ਜਹਾਜ਼ਾਂ ਨੂੰ ਹਵਾ ਵਿਚ ਮਾਰਿਆ ਗਿਆ ਸੀ। ਭਾਰਤ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਂਦਿਆਂ ਪਾਕਿਸਤਾਨ ਤੇ ਵੱਡੀ ਏਅਰ ਸਟਰਾਇਕ ਕੀਤੀ ਸੀ।
ਭਾਰਤ ਵੱਲੋਂ ਕੀਤੀ ਗਈ ਏਅਰ ਸਟਰਾਇਕ ਦੇ ਦੌਰਾਨ ਪਾਕਿਸਤਾਨ ਨੇ ਭਾਰਤ ਅੱਗੇ ਗੋਡੇ ਟੇਕ ਦਿੱਤੇ ਸਨ। ਉਸ ਨੇ ਇਹ ਸਟਰਾਇਕ ਨੂੰ ਰੋਕਣ ਸਬੰਧੀ ਭਾਰਤ ਤੇ ਅਮਰੀਕਾ ਤੱਕ ਗੁਹਾਰ ਲਗਾਈ ਸੀ ਤੇ ਭਾਰਤ ਨੇ ਇਸ ਅਪਰੇਸ਼ਨ ਦੀ ਜੰਗਬੰਦੀ ਕਰ ਦਿੱਤੀ ਸੀ। ਭਾਰਤ ਵੱਲੋਂ ਕੀਤੀ ਇਸ ਏਅਰ ਸਟਰਾਇਕ ਵਿੱਚ 100 ਤੋਂ ਵੱਧ ਅੱਤਵਾਦੀ ਤੇ 40 ਪਾਕਿਸਤਾਨ ਫੌਜ ਦੇ ਫੌਜੀ ਮਾਰੇ ਗਏ ਸਨ।

