Main News

ਭਾਰਤ ਵਿੱਚ ਜਨਗਣਨਾ ਹੋਵੇਗੀ ਸ਼ੁਰੂ, ਇਸ ਵਾਰ ਜਾਤੀ ਜਨਗਣਨਾ ਵੀ ਹੋਵੇਗੀ

ਭਾਰਤ ਵਿੱਚ ਜਨਗਣਨਾ 1 ਮਾਰਚ, 2027 ਨੂੰ ਦੋ ਪੜਾਵਾਂ ਵਿੱਚ ਸ਼ੁਰੂ ਹੋਵੇਗੀ, ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਵਿੱਚ ਜਾਤੀ ਦੀ ਗਿਣਤੀ ਵੀ ਸ਼ਾਮਲ ਹੋਵੇਗੀ। ਜਨਗਣਨਾ 2020 ਵਿੱਚ ਕਰਵਾਈ ਜਾਣੀ ਸੀ ਪਰ ਕੋਵਿਡ-19 ਮਹਾਂਮਾਰੀ ਕਾਰਨ ਇਸ ਵਿੱਚ ਦੇਰੀ ਕਰਨੀ ਪਈ। ਇਹ ਪ੍ਰਕਿਰਿਆ ਜੰਮੂ-ਕਸ਼ਮੀਰ, ਲੱਦਾਖ ਅਤੇ ਉੱਤਰਾਖੰਡ ਵਿੱਚ 1 ਅਕਤੂਬਰ, 2026 ਤੋਂ ਸ਼ੁਰੂ ਹੋਵੇਗੀ।

ਭਾਰਤ ਦੇ ਵਿਰੋਧੀ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਨੇ ਕਈ ਵਾਰ ਭਾਰਤ ਦੀ ਸੰਸਦ ਵਿੱਚ ਇਸ ਮੁੱਦੇ ਨੂੰ ਲੈ ਕਿ ਚਰਚਾ ਕੀਤੀ ਹੈ ਉਹਨਾਂ ਨੇ ਕਈ ਵਾਰ ਸਦਨ ਵਿੱਚ ਜਾਤੀ ਜਨਗਣਨਾ ਕਰਨ ਦੀ ਗੱਲ ਵੀ ਆਖੀ ਹੈ। ਪਰ ਭਾਰਤ ਸਰਕਾਰ ਹਮੇਸ਼ਾ ਇਸ ਮਸਲੇ ਨੂੰ ਲਮਕਾ ਕਿ ਰਖਦੀ ਸੀ ਤੇ ਕੋਵਿਡ ਦੇ ਕਾਰਨ ਵੀ ਜਨਗਣਨਾ ਨਹੀਂ ਹੋ ਸਕੀ।

ਜਨਗਣਨਾ ਸਭ ਤੋਂ ਪਹਿਲਾਂ ਬਰਫੀਲੇ ਇਲਾਕਿਆਂ ਵਿੱਚ ਹੋਵੇਗੀ ਸ਼ੁਰੂ
ਲਦਾਖ, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਵਰਗੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਬਰਫੀਲੇ ਇਲਾਕਿਆਂ ਵਿੱਚ, ਜਿੱਥੇ ਮਾਰਚ ਵਿੱਚ ਪਹੁੰਚਣਾ ਮੁਸ਼ਕਲ ਹੁੰਦਾ ਹੈ, ਜਨਗਣਨਾ 1 ਅਕਤੂਬਰ, 2026 ਤੋਂ ਸ਼ੁਰੂ ਹੋਵੇਗੀ। ਇਸ ਪਰੰਪਰਾ ਦੀ ਪਾਲਣਾ ਪਿਛਲੀਆਂ ਜਨਗਣਨਾ ਮੁਹਿੰਮਾਂ ਵਿੱਚ ਵੀ ਕੀਤੀ ਗਈ ਹੈ, ਤਾਂ ਜੋ ਮੌਸਮ ਦੇ ਹਾਲਾਤਾਂ ਦੇ ਅਨੁਸਾਰ ਸਹੀ ਅਤੇ ਸਮੇਂ ਸਿਰ ਜਾਣਕਾਰੀ ਇਕੱਠੀ ਕੀਤੀ ਜਾ ਸਕੇ।

ਨਵੀਂ ਜਨਗਣਨਾ ਨਵੀ ਤਕਨੀਕ ਤੇ ਅਧਾਰਿਤ ਹੋਵੇਗੀ ਅਤੇ ਇਹ ਬਹੁਤ ਹੀ ਮਹੱਤਵਪੂਰਨ ਹੈ। ਜਾਤੀ ਜਨਗਣਨਾ ਰਾਖਵਾਂਕਰਨ ਨੀਤੀ, ਸਮਾਜ ਭਲਾਈ ਯੋਜਨਾਵਾਂ ਅਤੇ ਨੀਤੀ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ।

Admin DoojaPunjab

About Author

You may also like

English News Main News

ਨਿਊਯਾਰਕ ਦੇ ਮਨਪਸੰਦ ਭੋਜਨ ਲਈ ਅੰਤਮ ਗਾਈਡ

There are many variations of passages of Lorem Ipsum available but the majority have suffered alteration in that some injected
Main News

The Business Guide to New York’s Favorite Travel

Grursus mal suada faci lisis Lorem ipsum dolarorit ametion consectetur elit. a Vesti at bulum nec odio aea the dumm