ਮਹਾ ਭਾਰਤ ਦਾ ਕਰਨ ਅਤੇ ਹਿੰਦੀ ਫਿਲਮਾਂ ਦਾ ਪੰਜਾਬੀ ਅਦਾਕਾਰ ਪੰਜਕ ਧੀਰ ਨਹੀਂ ਰਿਹਾ
ਚੰਡੀਗੜ੍ਹ/ ਦੂਜਾ ਪੰਜਾਬ ਬਿਊਰੋ
ਹਿੰਦੀ ਫਿਲਮਾਂ ਤੇ ਲੜੀਵਾਰ ਨਾਟਕਾਂ ਦੇ ਜਾਣੇ-ਪਛਾਣੇ ਅਦਾਕਾਰ ਪੰਜਕ ਧੀਰ ਦਾ ਦੇਹਾਂਤ ਹੋ ਗਿਆ ਹੈ। ਉਹ 68 ਸਾਲਾਂ ਦੇ ਸਨ।
ਐੱਨਡੀਟੀਵੀ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਪੰਕਜ ਧੀਰ ਕੈਂਸਰ ਤੋਂ ਪੀੜ੍ਹਤ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਪੰਜਕ ਧੀਰ ਨੂੰ ਪਛਾਣ ਦੁਆਉਣ ਵਾਲਾ ਟੀਵੀ ਸੀਰੀਅਲ ਮਹਾਂ ਭਾਰਤ ਸੀ। ਜਿਸ ਵਿੱਚ ਉਸ ਨੇ ਕਰਨ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਟੀਵੀ ਸੀਰੀਅਲ ਚੰਦਰਕਾਂਤਾ, ਦਾ ਗਰੇਟ ਮਰਾਠਾ, ਯੁੱਗ ਅਤੇ ਬਾਧੋ ਬਹੂ ਵਿੱਚ ਵੀ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਸਨ। ਉਨ੍ਹਾਂ ਦੇ ਸੜਕ, ਸੋਲਜ਼ਰ ਅਤੇ ਬਾਦਸ਼ਾਹ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ।
ਪੰਕਜ ਧੀਰ ਦਾ ਪਿਛੋਕੜ ਪੰਜਾਬ ਦਾ ਹੈ, ਉਹ ਫਿਲਮਕਾਰ ਸੀਐੱਲ ਧੀਰ ਦੇ ਪੁੱਤਰ ਸਨ। ਜਿਨ੍ਹਾਂ ਨੇ ਬਹੂ-ਬੇਟੀ ਅਤੇ ਜਿੰਦਗੀ ਵਰਗੀਆਂ ਫਿਲਮਾਂ ਬਣਾਈਆਂ ਸਨ।
ਪੰਕਜ ਧੀਰ ਦੇ ਸਪੁੱਤਰ ਨਿਕਤਿਨ ਧੀਰ ਵੀ ਅਦਾਕਰਾ ਹਨ। ਉਹ ਚਨੇਈ ਐਕਸਪ੍ਰੈਸ, ਜੋਧਾ ਅਕਬਰ, ਅਤੇ ਸੂਰਿਆਵੰਸ਼ੀ ਫਿਲਮਾਂ ਕਾਰਨ ਚਰਚਾ ਵਿੱਚ ਆਏ ਸਨ। ਪੰਕਜ ਧੀਰ ਦੀ ਨੂੰਹ ਕਾਰਤਿਕਾ ਸੇਂਗਰ ਵੀ ਅਦਾਕਾਰਾ ਹੈ। ਜੋ ਰਾਣੀ ਝਾਂਸ਼ੀ ਦੇ ਜੀਵਨ ਉੱਤੇ ਬਣੀ ਫਿਲਮ ਇੱਕ ਵੀਰ ਇਸਤਰੀ ਕੀ ਕਹਾਣੀ ਫਿਲਮ ਵਿੱਚ ਕੰਮ ਕਰ ਚੁੱਕੀ ਹੈ।

