ਅੰਮ੍ਰਿਤਸਰ/ਬਿਊਰੋ ਨਿਊਜ
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਉੱਤੇ ਵਿਅੰਗ ਕਸਦਿਆਂ ਉਨ੍ਹਾਂ ਨੂੰ ਵਿਆਹ ਵਾਲਾ ਅਜਿਹਾ ਸੂਟ ਕਰਾਰ ਦਿੱਤਾ ਹੈ, ਜੋ ਘੁੰਮਦਾ ਰਹਿੰਦਾ ਹੈ।
ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਣ ਲਈ ਰੱਖੇ ਸਮਾਗਮ ਨੂੰ ਸੰਬੋਧਨ ਦੌਰਾਨ ਕਾਂਗਰਸੀਆਂ ਤੇ ਹੋਰਨਾਂ ਦੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਵਿਅੰਗਮਈ ਅੰਦਾਜ਼ ਵਿੱਚ ਆਖਿਆ ਕਿ ਹੁਣ ਨਵਜੋਤ ਸਿੱਧੂ ਵੀ ਸਿਆਸੀ ਦ੍ਰਿਸ਼ ਵਿੱਚ ਨਜ਼ਰ ਆਉਣਗੇ।
ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵਿਆਹ ਵਾਲਾ ਅਜਿਹਾ ਸੂਟ ਹੈ ਜੋ ਬਿਨਾਂ ਖੋਲ੍ਹਿਆਂ ਹੀ, ਕਿਸੇ ਨੂੰ ਅਗਾਂਹ ਅਤੇ ਕਈ ਵਾਰ ਮੁੜ ਮਾਲਕਾਂ ਕੋਲ ਹੀ ਵਾਪਸ ਪੁੱਜ ਜਾਂਦਾ ਹੈ।
ਸੀਐਮ ਨੇ ਕਿਹਾ ਕਿ ਕਾਂਗਰਸ ਨੇ ਇਹ ਲਿਫਾਫਾ ਖੋਲ੍ਹ ਲਿਆ ਹੈ ਅਤੇ ਹੁਣ ਉਹ ਨਾ ਤਾਂ ਇਸ ਸੂਟ ਨੂੰ ਲਿਫਾਫੇ ਵਿੱਚ ਰੱਖ ਸਕਦੀ ਹੈ ਅਤੇ ਨਾ ਹੀ ਬਾਹਰ ਕੱਢ ਸਕਦੀ ਹੈ।

