ਪੀਐਮ ਨਰਿੰਦਰ ਮੋਦੀ ਨੇ ਬੀਕਾਨੇਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ, “ਮੇਰੀਆਂ ਰਗਾਂ ਵਿੱਚ ਖੂਨ ਨਹੀਂ, ਸਿੰਦੂਰ ਦੌੜਦਾ ਹੈ।” ਭਾਰਤ ਅੱਤਵਾਦ ਨਾਲ ਲੜਨ ਲਈ ਇਕਜੁੱਟ ਹੈ। ਉਹਨਾਂ ਨੇ ਅਪਰੇਸ਼ਨ ਸਿੰਦੂਰ ਬਾਰੇ ਕਿਹਾ ਕਿ ਪਹਿਲਗਾਮ ’ਚ ਗੋਲੀਆਂ ਚਲਾਈਆਂ ਗਈਆਂ, ਪਰ 140 ਕਰੋੜ ਭਾਰਤੀਆਂ ਨੇ ਦਰਦ ਮਹਿਸੂਸ ਕੀਤਾ। ਅਸੀਂ ਅੱਤਵਾਦ ਦੇ ਦਿਲ ‘ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਹਰ ਅੱਤਵਾਦੀ ਹਮਲੇ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
ਉਹਨਾਂ ਨੇ ਅੱਗੇ ਕਿਹਾ ਕਿ ਭਾਰਤ ਨੇ 22 ਮਿੰਟਾਂ ‘ਚ 22 ਅਪ੍ਰੈਲ ਦੇ ਹਮਲੇ ਦਾ ਬਦਲਾ ਲਿਆ। ਮੋਦੀ ਰਾਜਸਥਾਨ ਦੇ ਬੀਕਾਨੇਰ ਵਿੱਚ ਇੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਖ਼ਿਲਾਫ਼ ਅਪਰੇਸ਼ਨ ਸਿੰਦੂਰ ਬਾਰੇ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦਾ ਬਦਲਾ 22 ਮਿੰਟ ‘ਚ ਲੈ ਲਿਆ। “ਸਾਡੀ ਸਰਕਾਰ ਨੇ ਹਥਿਆਰਬੰਦ ਬਲਾਂ ਨੂੰ ਖੁੱਲ੍ਹਾ ਹੱਥ ਦਿੱਤਾ, ਉਨ੍ਹਾਂ ਨੇ ਮਿਲ ਕੇ ਅਜਿਹਾ ਜਾਲ ਬਣਾਇਆ ਕਿ ਪਾਕਿਸਤਾਨ ਨੂੰ ਗੋਡਿਆਂ ਭਾਰ ਹੋਣ ਲਈ ਮਜਬੂਰ ਹੋਣਾ ਪਿਆ।
ਪਹਿਲਗਾਮ ਹਮਲੇ ਵਿੱਚ 26 ਲੋਕ ਮਾਰੇ ਗਏ ਸਨ ਅਤੇ ਕਈ ਜਖ਼ਮੀ ਵੀ ਹੋਏ ਸਨ। ਪਰ ਭਾਰਤ ਨੇ ਇਸ ਅੱਤਵਾਦੀ ਹਮਲੇ ਦਾ ਵਿਰੋਧ ਕੀਤਾ ਤੇ ਬਦਲਾ ਲਿਆ ਅਤੇ ਭਾਰਤ ਨੇ ਪਾਕਿਸਤਾਨ ਤੇ ਏਅਰ ਸਟਰਾਈਕ ਕੀਤੀ ਤੇ ਪਾਕਿਸਤਾਨ ਅਧਾਰਿਤ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਅਤੇ ਇਸ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ।
ਭਾਰਤ ਨੇ ਪਾਕਿਸਤਾਨ ਖਿਲਾਫ਼ ਪੰਜ ਬੜੇ ਫੈਸਲੇ ਲਏ ਸਨ ਜਿਸ ਵਿੱਚ ਸਿੰਧੂ ਜਲ ਸਮਝੌਤਾ ਨੂੰ ਰੱਦ ਕਰਨਾ ਮੁੱਖ ਸੀ।