ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਮੇਘਾਲਿਆ ਵਿੱਚ ਆਪਣੇ ਹਨੀਮੂਨ ਦੌਰਾਨ ਆਪਣੇ ਪਤੀ ਰਾਜਾ ਰਘੂਵੰਸ਼ੀ ਦੇ ਕਤਲ ਦੀ ਮੁੱਖ ਦੋਸ਼ੀ ਸੋਨਮ ਰਘੂਵੰਸ਼ੀ ਨੇ ਕਥਿਤ ਤੌਰ ‘ਤੇ ਆਪਣੇ ਪ੍ਰੇਮੀ ਰਾਜ ਕੁਸ਼ਵਾਹਾ ਨਾਲ ਮਿਲ ਕੇ ਆਪਣੇ ਵਿਆਹ ਦੀ ਸਾਜ਼ਿਸ਼ ਰਚੀ ਸੀ। ਰਾਜ ਦੇ ਨਾਲ ਆਪਣੀ ਗੱਲਬਾਤ ਵਿੱਚ, ਸੋਨਮ ਨੇ ਕਥਿਤ ਤੌਰ ‘ਤੇ ਕਿਹਾ ਕਿ ਉਹ ਆਪਣੇ ਪਤੀ ਦਾ ਉਸ ਨਾਲ ਨਜ਼ਦੀਕੀ ਹੋਣਾ ਪਸੰਦ ਨਹੀਂ ਕਰਦੀ ਸੀ।
ਜੋੜੇ ਨੇ 10 ਮਈ ਨੂੰ ਵਿਆਹ ਕੀਤਾ ਸੀ। ਲਗਾਤਾਰ ਹੁਣ ਪੁਲਿਸ ਸੋਨਮ ਦੇ ਝੂਠ ਤੋਂ ਪਰਦਾ ਚੱਕ ਰਹੀ ਹੈ, ਅਤੇ ਸੋਨਮ ਦੁਆਰਾ ਅਪਣਾਏ ਪਤੀ ਨੂੰ ਮਰਵਾਉਣ ਲਈ ਹੱਥਕੰਢੇ ਲੋਕਾਂ ਸਹਾਮਣੇ ਦੱਸ ਰਹੀ ਹੈ। ਸੋਨਮ ਨੇ ਹੀ ਪਤੀ ਨੂੰ ਮਰਵਾਉਣ ਲਈ 3 ਜਣਿਆਂ ਦੀ ਟ੍ਰੇਨ ਦੀ ਟਿਕਟ ਬੁੱਕ ਕਰਵਾਈ ਸੀ ਅਤੇ ਪ੍ਰੇਮੀ ਰਾਜ ਕੁਸ਼ਵਾਹੀ ਸਟੇਸ਼ਨ ਤੋਂ ਹੀ ਵਾਪਸ ਮੁੜ ਗਿਆ ਸੀ ਤੇ ਸੋਨਮ ਨੇ ਉਹਨਾਂ ਨੂੰ ਕਿਹਾ ਸੀ ਕਿ ‘ਕਾਮ ਹੋ ਜਾਣਾ ਚਾਹੀਏ’।

