ਇੱਕ ਪਾਸੇ ਸਰਕਾਰ ਨੇ ਯੁੱਧ-ਨਸ਼ਿਆ ਵਿਰੁੱਧ ਮੁਹਿੰਮ ਨੂੰ ਛੇੜਿਆ ਹੋਇਆ ਹੈ, ਦੂਜੇ ਪਾਸੇ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਨਸ਼ੇ ਦੇ ਵੱਡੇ ਤਸ਼ਕਰਾਂ ਨੂੰ ਜ਼ਮਾਨਤਾ ਮਿਲ ਰਹੀਆਂ ਹਨ। ਜਗਦੀਸ਼ ਭੋਲਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਅੰਤਰਰਾਸ਼ਟਰੀ ਨਸ਼ੇ ਦੀ ਤਸ਼ਕਰੀ ਦੇ ਸਬੰਧ ਵਿੱਚ ਜੇਲ੍ਹ ਵਿੱਚ ਲੰਮੇ ਸਮੇਂ ਤੋਂ ਬੰਦ ਸੀ ਅੱਜ ਉਸ ਨੂੰ ਬਠਿੰਡਾ ਜੇਲ ਤੋਂ ਬਾਹਰ ਲਿਆਂਦਾ ਜਾਵੇਗਾ।
ਬੀਤੇ ਦਿਨੀਂ ਜਗਦੀਸ਼ ਭੋਲਾ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਸੀ। ਜਗਦੀਸ਼ ਭੋਲਾ ਨੂੰ ਡਰੱਗ ਕੇਸ ਸਣੇ 3 ਵੱਖ-ਵੱਖ ਮਾਮਲਿਆਂ ’ਚ ਜ਼ਮਾਨਤ ਮਿਲ ਗਈ ਹੈ। ਹਾਈ ਕੋਰਟ ਨੇ ਸ਼ਰਤਾਂ ਸਮੇਤ ਦਿੱਤੀ ਹੈ ਇਹ ਜ਼ਮਾਨਤ। ਜਗਦੀਸ਼ ਭੋਲਾ ਇੱਕ ਪੰਜਾਬ ਪੁਲਿਸ ਦਾ ਅਫ਼ਸਰ ਸੀ ਜੋ ਕਿ ਡੀਐੱਸਪੀ ਦੇ ਰੈਂਕ ਤੇ ਸੀ ਅਤੇ ਉਹ ਇੱਕ ਅੰਤਰਰਾਸ਼ਟਰੀ ਪਹਿਲਵਾਨ ਵੀ ਸੀ।