ਮਾਸਕੋ/ਬਿਊਰੋ ਨਿਊਜ਼:- ਰੂਸ ਦਾ ਇਕ ਯਾਤਰੀ ਜਹਾਜ਼ ਚੀਨ ਨਾਲ ਲਗਦੀ ਸਰਹੱਦ ’ਤੇ ਕਰੈਸ਼ ਹੋ ਗਿਆ। ਇਸ ਹਾਦਸੇ ਦੌਰਾਨ ਜਹਾਜ਼ ’ਚ ਸਵਾਰ ਸਾਰੇ 49 ਯਾਤਰੀਆਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਵਿਚ 43 ਯਾਤਰੀਆਂ ਸਮੇਤ 6 ਕਰੂ ਮੈਂਬਰ ਸਵਾਰ ਸਨ ਜਦਕਿ ਯਾਤਰੀਆਂ ਵਿਚ 5 ਬੱਚੇ ਵੀ ਸ਼ਾਮਲ ਸਨ।
ਰਾਹਤ ਕਰਮੀਆਂ ਨੂੰ ਟਿੰਡਾ ਤੋਂ ਲਗਭਗ 16 ਕਿਲੋਮੀਟਰ ਦੂਰ ਇਕ ਪਹਾੜੀ ’ਤੇ ਰੂਸੀ ਜਹਾਜ਼ ਦਾ ਮਲਬਾ ਮਿਲਿਆ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਜਹਾਜ਼ ਰੂਸ ਦੇ ਖਾਬਰੋਵਸਕ ਤੋਂ ਟਿੰਡਾ ਜਾ ਰਿਹਾ ਸੀ, ਜੋ ਕਿ ਚੀਨ ਦੀ ਸਰਹੱਦ ਦੇ ਨਾਲ ਲਗਦਾ ਹੈ।
ਪਰ ਇਹ ਮੰਦਭਾਗਾ ਜਹਾਜ਼ ਟਿੰਡਾ ਪਹੁੰਚਣ ਤੋਂ ਪਹਿਲਾਂ ਹੀ ਰਾਡਾਰ ਤੋਂ ਗਾਇਬ ਹੋ ਗਿਆ ਸੀ ਅਤੇ ਬਾਅਦ ’ਚ ਇਸ ਜਹਾਜ਼ ਨਾਲ ਇਹ ਹਾਦਸਾ ਵਾਪਰ ਗਿਆ।

