ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਹੱਦ ਪਾਰ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਨੂੰ ਚੇਤਾਵਨੀ ਜਾਰੀ ਕੀਤੀ ਅਤੇ ਪਾਕਿਸਤਾਨੀ ਨਾਗਰਿਕਾਂ ਅਤੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਆਪਣੇ ਦੇਸ਼ ਨੂੰ ਅੱਤਵਾਦ ਤੋਂ ਛੁਟਕਾਰਾ ਪਾਉਣ ਦੀ ਅਪੀਲ ਕੀਤੀ।
ਪੀਐਮ ਮੋਦੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ, “ਸੁਖ ਚੇਨ ਕੀ ਜ਼ਿੰਦਗੀ ਜੀਓ, ਰੋਟੀ ਖਾਓ, ਵਾਰਨਾ ਮੇਰੀ ਗੋਲੀ ਤਾਂ ਹੈ ਹੀ (ਸ਼ਾਂਤੀ ਦੀ ਜ਼ਿੰਦਗੀ ਜੀਓ, ਰੋਟੀ ਖਾਓ ਜਾਂ ਮੇਰੀ ਗੋਲੀ ਖਾਓ)। ਪਹਿਲਗਾਮ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖ਼ਿਲਾਫ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਅੱਤਵਾਦੀ ਟਿਕਾਣੇ ਤਬਾਹ ਕਰ ਦਿੱਤੇ ਸਨ।
ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਪਾਕਿਸਤਾਨ ਵੱਲੋਂ ਭਾਰਤ ਵੱਲ ਛੱਡੇ ਡ੍ਰੋਨ ਅਤੇ ਮਿਸਾਈਲਾਂ ਨੂੰ ਹਵਾ ਵਿੱਚ ਗਿਰਾਇਆ ਗਿਆ ਸੀ। ਅਤੇ ਭਾਰਤ ਨੇ ਪਾਕਿਸਤਾਨ ਦੇ ਵੱਖ-ਵੱਖ ਅੱਤਵਾਦ ਅਧਾਰਿਤ ਗੁਰੱਪਾਂ ਦੇ 9 ਟਿਕਾਣਿਆਂ ਤੇ ਹਮਲਾ ਕੀਤਾ ਸੀ। ਭਾਰਤ ਦੀ ਇਸ ਕਾਰਵਾਈ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ ਅਤੇ 40 ਦੇ ਲਗਭਗ ਪਾਕਿਸਤਾਨ ਫੌਜ ਦੇ ਸੈਨਿਕ ਮਾਰੇ ਗਏ ਸਨ।

