ਵਿਸ਼ਵ ਬੈਂਕ ਨੇ ਕਿਹਾ ਹੈ ਕਿ ਭਾਰਤ ਨੇ ਗਰੀਬੀ ਘਟਾਉਣ ਵਿੱਚ ਮਹੱਤਵਪੂਰਨ ਤਰੱਕੀ ਹਾਸਲ ਕੀਤੀ ਹੈ। ਇੱਕ ਰਿਪੋਰਟ ਵਿੱਚ, ਇਸ ਨੇ ਕਿਹਾ ਕਿ ਭਾਰਤ ਵਿੱਚ ਅਤਿਅੰਤ ਗਰੀਬੀ 2022-23 ਵਿੱਚ 2.3% ਰਹਿ ਗਈ, ਜੋ ਕਿ 2011-12 ਵਿੱਚ 16.2% ਸੀ, ਜਿਸ ਨਾਲ 17.1 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ 2021-22 ਤੋਂ ਰੁਜ਼ਗਾਰ ਵਿਕਾਸ ਨੇ ਕੰਮ ਕਰਨ ਦੀ ਉਮਰ ਦੀ ਆਬਾਦੀ ਨੂੰ ਪਛਾੜ ਦਿੱਤਾ ਹੈ।
ਭਾਰਤ ਸਰਕਾਰ ਲੋਕਾਂ ਨੂੰ ਰੁਜ਼ਗਾਰ ਤੇ ਨਵੀਂਆ ਸਕੀਮਾਂ ਤਹਿਤ ਲੋਕਾਂ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰ ਰਹੀ ਹੈ। ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਤੋਂ ਲੈ ਕਿ ਸਬਸੀਡੀ ਤੱਕ ਪ੍ਰਦਾਨ ਕਰਨਾ ਸਰਕਾਰ ਦਾ ਮੁੱਖ ਉਦੇਸ਼ ਹੈ। ਭਾਰਤ ਸਰਕਾਰ ਸਕੂਲਾਂ ਵਿੱਚ ਬੱਚਿਆਂ ਦੇ ਪੋਸ਼ਣ ਲਈ ਵਧੀਆਂ ਖੁਰਾਕ ਪ੍ਰਦਾਨ ਕਰਨ ਵਿੱਚ ਰਾਜ਼ਾਂ ਦੀ ਮਦਦ ਕਰ ਰਹੀ ਹੈ।

