ਨਵੀਂ ਦਿੱਲੀ/ਬਿਊਰੋ ਨਿਊਜ਼:- ਸ਼ੁਭਾਸ਼ੂ ਸ਼ੁਕਲਾ ਸਣੇ ਚਾਰ ਪੁਲਾੜ ਯਾਤਰੀ ਅੱਜ 26 ਜੂਨ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ਪਹੁੰਚ ਗਏ ਹਨ। ਕਰੀਬ 28 ਘੰਟੇ ਦੇ ਸਫਰ ਤੋਂ ਬਾਅਦ ਉਹ ਆਈ.ਐਸ.ਐਸ. ਪਹੁੰਚੇ ਹਨ। ਸ਼ੁਭਾਸ਼ੂ ਆਈ.ਐਸ.ਐਸ. ’ਤੇ ਜਾਣ ਵਾਲੇ ਪਹਿਲੇ ਅਤੇ ਸਪੇਸ ’ਚ ਜਾਣ ਵਾਲੇ ਦੂਜੇ ਭਾਰਤੀ ਹਨ।
ਇਸ ਤੋਂ 41 ਸਾਲ ਪਹਿਲਾਂ ਰਾਕੇਸ਼ ਸ਼ਰਮਾ ਨੇ 1984 ਵਿਚ ਸੋਵੀਅਤ ਯੂਨੀਅਨ ਦੇ ਸਪੇਸ ਕਰਾਫਟ ਤੋਂ ਪੁਲਾੜ ਯਾਤਰਾ ਕੀਤੀ ਸੀ। ਇਸ ਤੋਂ ਪਹਿਲਾਂ ਮਿਸ਼ਨ ਕਰੂ ਨੇ ਸਪੇਸ ਕਰਾਫਟ ਤੋਂ ਲਾਈਵ ਗੱਲਬਾਤ ਕੀਤੀ। ਇਸ ਵਿਚ ਸ਼ੁਭਾਸ਼ੂ ਨੇ ਕਿਹਾ ਕਿ ਨਮਸਕਾਰ ਫਰਾਮ ਸਪੇਸ। ਇੱਥੇ ਇਕ ਬੱਚੇ ਵਾਂਗ ਸਿੱਖ ਰਿਹਾ ਹਾਂ ਕਿ ਪੁਲਾੜ ਵਿਚ ਚੱਲਣਾ ਅਤੇ ਖਾਣਾ ਕਿਸ ਤਰ੍ਹਾਂ ਹੈ।
ਦੱਸਣਯੋਗ ਹੈ ਕਿ ਐਕਸੀਅਮ ਮਿਸ਼ਨ 4 ਦੇ ਤਹਿਤ 25 ਜੂਨ ਨੂੰ ਦੁਪਹਿਰ ਕਰੀਬ 12 ਵਜੇ ਇਹ ਪੁਲਾੜ ਯਾਤਰੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਲਈ ਰਵਾਨਾ ਹੋਏ ਸਨ।

